ਤਿੱਬੜ, 20 ਮਈ (ਸੋਹਨ ਮਲਿਕ)-ਵਧਦੀ ਹੋਈ ਅੱਤ ਦੀ ਗਰਮੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ | ਇਹ ਅੱਤ ਦੀ ਗਰਮੀ ਜਿੱਥੇ ਹਰ ਵਰਗ ਦੇ ਲੋਕਾਂ ਲਈ ਸਹਿਣ ਤੋਂ ਬਾਹਰ ਹੈ, ਉੱਥੇ ਹੀ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਇਕ ਔਖਾ ਸਮਾਂ ਹੈ | ਪੁਰਾਣੇ ਸਮਿਆਂ ਵਿਚ ਹਰ ਘਰ ਵਿਚ ਰੁੱਖ ਹੁੰਦੇ ਸਨ, ਜੋ ਗਰਮੀ ਤੋਂ ਰਾਹਤ ਦਿੰਦੇ ਸਨ | ਪਰ ਇਸ ਅਜੋਕੇ ਯੁੱਗ 'ਚ ਘਰਾਂ ਵਿਚ ਤਾਂ ਦੂਰ ਦੀ ਗੱਲ ਆਲੇ ਦੁਆਲੇ ਵੀ ਰੁੱਖ ਵਿਰਲੇ ਵਾਂਝੇ ਹੀ ਲੱਭਦੇ ਹਨ | ਘਰਾਂ ਤੇ ਵਿਹੜਿਆਂ ਦਾ ਪੱਕਾ ਹੋਣਾ, ਘਰ-ਘਰ ਬਿਜਲੀ ਦੀਆਂ ਚੀਜ਼ਾਂ ਦਾ ਇਸਤੇਮਾਲ, ਘਰਾਂ 'ਚ ਏਸੀਆਂ ਦੀ ਵਰਤੋਂ ਤੇ ਰੁੱਖਾਂ ਦੀ ਘਾਟ ਇਸ ਵਧਦੀ ਗਰਮੀ ਦਾ ਸਭ ਤੋਂ ਵੱਡਾ ਕਾਰਨ ਹੈ |