ਧਿਆਨਪੁਰ, 20 ਮਈ (ਕੁਲਦੀਪ ਸਿੰਘ ਸੋਨੂੰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਬਾਬਾ ਮਹਿਮਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਸਕੂਲ ਦੇ ਐੱਮ. ਡੀ. ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਅਤੇ ਡਾਇਰੈਕਟਰ ਗੁਰਜੰਟ ਸਿੰਘ ਧਾਲੀਵਾਲ ਰਾਜੇਕੇ ਨੇ ਦੱਸਿਆ ਕਿ ਸਾਹਿਲਪ੍ਰੀਤ ਸਿੰਘ ਨੇ 88.93 ਫ਼ੀਸਦੀ, ਦਰਸਪ੍ਰੀਤ ਸਿੰਘ ਨੇ 88.75 ਫ਼ੀਸਦੀ, ਪਵਨਪ੍ਰੀਤ ਕੌਰ ਨੇ 86.63 ਫ਼ੀਸਦੀ, ਕਿਰਨਪ੍ਰੀਤ ਕੌਰ 84.1 ਫ਼ੀਸਦੀ, ਮਨਮੀਤ ਕੌਰ ਨੇ 83.2 ਫ਼ੀਸਦੀ, ਮੰਨਤ 82.3 ਨੇ ਫ਼ੀਸਦੀ, ਪਿ੍ੰਸਪ੍ਰੀਤ ਸਿੰਘ 82.6 ਫ਼ੀਸਦੀ, ਦਿਲਸ਼ਾਨਪ੍ਰੀਤ ਕੌਰ 81.6 ਫ਼ੀਸਦੀ ਤੇ ਜਸਮੀਨ ਕੌਰ ਨੇ 80.9 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਕੁਲਬੀਰ ਕੌਰ, ਪੂਨਮਦੀਪ ਕੌਰ, ਹਰਪਿੰਦਰ ਕੌਰ, ਹਰਮੀਤ ਕੌਰ, ਰਾਜਵੀਰ ਕੌਰ, ਸਰਨਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |