ਗੁਰਦਾਸਪੁਰ/ਜੌੜਾ ਛੱਤਰਾਂ, 19 ਮਈ (ਚੱਕਰਾਜਾ/ਪਰਮਜੀਤ ਸਿੰਘ ਘੁੰਮਣ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਵਲੋਂ ਪਿੰਡ ਸ਼ੇਖ਼ੂਪੁਰਾ ਵਿਖੇ ਜਾਗਰੂਕਤਾ ਪੋ੍ਰਗਰਾਮ ਕੀਤਾ ਗਿਆ | ਇਸ ਜਾਗਰੂਕਤਾ ਪੋ੍ਰਗਰਾਮ ਵਿਚ ਸ਼ੇਖ਼ੂਪੁਰਾ ਤੇ ਆਸ-ਪਾਸ ਦੇ ਪਿੰਡਾਂ ਤੋਂ 60 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ | ਇਸ ਮੌਕੇ ਡਾ: ਐਚ.ਐਸ. ਰੰਧਾਵਾ ਡਾਇਰੈਕਟਰ ਖੇਤਰੀ ਖੋਜ ਕੇਂਦਰ ਨੇ ਕਿਸਾਨਾਂ ਨੂੰ ਸੁਚੱਜੀ ਕੀਟਨਾਸ਼ਕ ਦੀ ਵਰਤੋਂ ਅਤੇ ਸਮਗਰ ਕੀਟ ਪ੍ਰਬੰਧਨ ਤਕਨੀਕਾਂ ਅਪਣਾਉਣ ਲਈ ਕਿਹਾ | ਉਨ੍ਹਾਂ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਚਾਰ ਸਾਲਾ ਬੀ.ਐਸ.ਸੀ ਡਿਗਰੀ ਅਤੇ ਹੋਰ ਕਿੱਤਾ ਮੁਖੀ ਕੋਰਸ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰਰ ਵਿਖੇ ਖੇਤੀਬਾੜੀ ਸੰਸਥਾ ਤੋਂ ਛੇ ਸਾਲਾ ਬੀ.ਐਸ.ਸੀ ਕਰਵਾਉਣ ਲਈ ਪੇ੍ਰਰਿਤ ਕੀਤਾ | ਉਨ੍ਹਾਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਕਿੱਤਾ ਮੁਖੀ ਟ੍ਰੇਨਿਗਾਂ ਦੀ ਜਾਣਕਾਰੀ ਦਿੱਤੀ | ਡਾ: ਐਨ.ਡੀ. ਸਿੰਘ ਡੀ.ਈ.ਐਸ (ਐਸ.ਐਮ) ਖੇਤੀ ਅਰਥ ਸ਼ਾਸਤਰ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪੇ੍ਰਰਿਤ ਕੀਤਾ | ਡਾ: ਜਗਦੀਸ਼ ਸਿੰਘ ਭੂਮੀ ਵਿਗਿਆਨੀ ਨੇ ਕਿਸਾਨਾਂ ਨੂੰ ਰਸਾਇਣਿਕ ਖਾਦ ਦੀ ਵਧੇਰੇ ਵਰਤੋਂ ਦੇ ਨੁਕਸਾਨਾਂ ਬਾਰੇ ਸੁਚੇਤ ਕੀਤਾ | ਉਨ੍ਹਾਂ ਕਿਸਾਨਾਂ ਨੂੰ ਨਿਯਮਿਤ ਮਿੱਟੀ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਅਤੇ ਸੰਤੁਲਿਤ ਖਾਦ ਪ੍ਰਬੰਧਨ ਤੇ ਜੈਵਿਕ ਖਾਦਾਂ ਅਪਣਾਉਣ ਲਈ ਕਿਹਾ | ਡਾ: ਸਰਵਪਿ੍ਆ ਸਿੰਘ ਫਲ ਵਿਗਿਆਨੀ ਨੇ ਬਾਗ਼ਾਂ ਲਈ ਪੋਸ਼ਕ, ਕੀੜੇ-ਰੋਗ ਪ੍ਰਬੰਧਨ ਤਕਨੀਕਾਂ ਦੀ ਜਾਣਕਾਰੀ ਦਿੱਤੀ | ਡਾ: ਨਵਨੀਤ ਕੌਰ ਨੇ ਮੌਸਮ ਦੇ ਬਦਲਦੇ ਆਕਾਰ ਤੇ ਜਲਵਾਯੂ ਬਾਰੇ ਜਾਣਕਾਰੀ ਦਿੱਤੀ | ਡਾ: ਅੰਕੁਸ਼ ਪਰੋਚ ਨੇ ਡੇਅਰੀ ਕਿਸਾਨਾਂ ਵਲੋਂ ਆਉਣ ਵਾਲੀਆਂ ਆਮ ਸਮੱਸਿਆਵਾਂ ਬਾਰੇ ਨੁਸਖ਼ੇ ਸਾਂਝੇ ਕੀਤੇ | ਕਿਸਾਨਾਂ ਨੇ ਪੋਸ਼ਕ ਪ੍ਰਬੰਧਨ, ਮਿੱਟੀ ਜਾਂਚ, ਤੇ ਕੀੜੇ-ਰੋਗਾਂ ਸਬੰਧੀ ਸਵਾਲ ਪੁੱਛੇ ਅਤੇ ਵਿਗਿਆਨੀਆਂ ਵਲੋਂ ਜਵਾਬ ਦਿੱਤੇ ਗਏ | ਇਸ ਮੌਕੇ ਯੂਨੀਵਰਸਿਟੀ ਦਾ ਖੇਤੀ ਸਾਹਿਤ ਵੀ ਵੰਡਿਆ ਗਿਆ |