27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਹਲਕਾਏ ਕੁੱਤਿਆਂ ਵਾਂਗ ਮਾਸੂਮਾਂ ਨਾਲ ਕੁਕਰਮ ਕਰਨ ਵਾਲੇ ਦਰਿੰਦਿਆਂ ਨੂੰ ਵੀ ਮਿਲੇ ਮੌਤ : ਕਰਨੈਲ ਸਿੰਘ ਪੀਰ ਮੁਹੰਮਦ <br/>

Ad Position 21
No active advertisement
ਅਜੀਤ ਡੈਸਕ 21-05-2026
ਬਟਾਲਾ, 20 ਮਈ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਖ਼ਤਰਨਾਕ ਤੇ ਹਲਕੇ ਹੋਏ ਅਵਾਰਾ ਕੁੱਤਿਆਂ ਨੂੰ ਮੌਤ ਦੇ ਟੀਕੇ ਲਗਾਉਣ ਦੇ ਫੈਸਲੇ ਦਾ ਜ਼ੋਰਦਾਰ ਸਮਰਥਨ ਕੀਤਾ ਹੈ | ਸ: ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਅਦਾਲਤ ਨੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਬੇਹੱਦ ਜ਼ਰੂਰੀ ਤੇ ਸ਼ਾਲਾਘਾਯੋਗ ਫੈਸਲਾ ਲਿਆ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਇਕ ਬੇਹੱਦ ਸਖ਼ਤ ਤੇ ਵੱਡੀ ਮੰਗ ਚੁੱਕਦਿਆਂ ਕਿਹਾ ਕਿ ਜਿਹੜੇ ਮਨੁੱਖੀ ਜਾਮੇ 'ਚ ਛੁਪੇ ਦਰਿੰਦੇ ਛੋਟੇ ਬੱਚਿਆਂ, ਧੀਆਂ ਤੇ ਅÏਰਤਾਂ ਨਾਲ ਜਬਰ-ਜਨਾਹ (ਕੁਕਰਮ) ਵਰਗੇ ਘਿਨਾਉਣੇ ਅਪਰਾਧ ਕਰਦੇ ਹਨ, ਉਨ੍ਹਾਂ ਨਾਲ ਵੀ ਸਮਾਜ ਵਿਚ ਅਜਿਹਾ ਹੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਸਮਾਜ ਵਿਚੋਂ ਗੰਦਗੀ ਖ਼ਤਮ ਹੋਵੇਗੀ | ਉਨ੍ਹਾਂ ਕਿਹਾ ਕਿ 'ਜਿਸ ਤਰ੍ਹਾਂ ਹਲਕੇ ਅਤੇ ਖ਼ਤਰਨਾਕ ਕੁੱਤੇ ਇਨਸਾਨੀ ਜਾਨਾਂ ਲਈ ਖ਼ਤਰਾ ਬਣਦੇ ਹਨ, ਉਵੇਂ ਹੀ ਮਾਸੂਮ ਬੱਚਿਆਂ ਤੇ ਅÏਰਤਾਂ ਦੀ ਅਜਮਤ ਨੂੰ ਤਾਰ-ਤਾਰ ਕਰਨ ਵਾਲੇ ਅਪਰਾਧੀ ਵੀ ਸਮਾਜ 'ਤੇ ਇਕ ਬਦਨੁਮਾ ਦਾਗ਼ ਹਨ' | ਅਜਿਹੇ ਗੰਦੇ ਅਨਸਰਾਂ ਨੂੰ ਸਮਾਜ ਵਿਚ ਜਿਊਣ ਦਾ ਕੋਈ ਹੱਕ ਨਹੀਂ ਹੈ | ਜਦੋਂ ਤੱਕ ਇਨ੍ਹਾਂ ਦਰਿੰਦਿਆਂ ਨੂੰ ਆਵਾਰਾ ਤੇ ਹਲਕੇ ਕੁੱਤਿਆਂ ਵਾਂਗ ਖ਼ਤਮ ਕਰਨ ਜਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਸਮਾਜ ਵਿਚੋਂ ਇਸ ਗੰਦਗੀ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਦੀਨਾਨਗਰ, ਅਮਨਦੀਪ ਸਿੰਘ ਰਿਆੜ ਹਰਚੋਵਾਲ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਪਿੰਡ ਸ਼ੇਖ਼ੂਪੁਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਭੈਣ ਦੇ ਸਸਕਾਰ 'ਤੇ ਗਏ ਸਰਪੰਚ ਦੇ ਘਰੋਂ 15 ਤੋਲੇ ਸੋਨੇ ਦੇ ਗਹਿਣੇ ਤੇ 5 ਲੱਖ ਨਕਦੀ ਲੈ ਕੇ ਚੋਰ ਹੋਏ ਫਰਾਰ <br/>
Ad Position 24