27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕਿਰਤੀ ਕਿਸਾਨ ਯੂਨੀਅਨ ਨੇ ਪੁਲਿਸ 'ਤੇ ਲਗਾਏ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼

Ad Position 21
No active advertisement
ਅਜੀਤ ਡੈਸਕ 21-05-2026
ਗੁਰਦਾਸਪੁਰ, 20 ਮਈ (ਗੁਰਪ੍ਰਤਾਪ ਸਿੰਘ)-ਅੱਜ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਤੇ ਅਨੋਖ ਸਿੰਘ ਘੋੜੇਵਾਹ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿਚ ਏ.ਡੀ.ਸੀ ਨੂੰ ਮਿਲਿਆ ਤੇ ਰਮਿੰਦਰ ਸਿੰਘ ਭਾਮ ਦੇ ਮਾਮਲੇ ਦੀ ਪੂਰੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ | ਆਗੂਆਂ ਨੇ ਦੋਸ਼ ਲਗਾਏ ਕਿ ਪੁਲਿਸ ਵਲੋਂ ਵਿਰੋਧੀ ਧਿਰ ਦੇ ਇਸ਼ਾਰੇ ਉੱਪਰ ਰਮਿੰਦਰ ਸਿੰਘ ਤੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੰੂ ਤੁਰੰਤ ਬੰਦ ਕੀਤਾ ਜਾਵੇ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨਾਲ ਸਬੰਧਿਤ ਕੁਲਵਿੰਦਰ ਕੌਰ ਕਲੇਰ ਖ਼ੁਰਦ ਨੇ ਦੱਸਿਆ ਕਿ ਅਪੈ੍ਰਲ ਮਹੀਨੇ ਤੋਂ ਉਨ੍ਹਾਂ ਦੇ ਪਤੀ ਮਾਸਟਰ ਕਰਮ ਸਿੰਘ ਪਿੰਡ ਵਿਚਲੀ ਸ਼ਰੀਕੇਬਾਜ਼ੀ ਕਾਰਨ ਹੋਏ ਪਰਚੇ 'ਚ ਗੁਰਦਾਸਪੁਰ ਜੇਲ੍ਹ 'ਚ ਬੰਦ ਹਨ | ਉਨ੍ਹਾਂ ਦੀ ਇਸ ਗ਼ੈਰ-ਮੌਜੂਦਗੀ ਵਿਚ ਪਰਿਵਾਰ ਵਲੋਂ ਰਮਿੰਦਰ ਸਿੰਘ ਜੋ ਉਸ ਪਰਿਵਾਰ ਦਾ ਜਵਾਈ ਹੈ, ਨੂੰ ਕਣਕ ਵੱਢਣ ਲਈ ਬੁਲਾਇਆ ਗਿਆ ਸੀ | ਉਨ੍ਹਾਂ ਦੋਸ਼ ਲਗਾਏ ਕਿ ਵਿਰੋਧੀ ਧਿਰ ਵਲੋਂ ਪਰਿਵਾਰ ਨੂੰ ਪਿੰਡ ਅਤੇ ਰਿਸ਼ਤੇਦਾਰੀ ਵਿਚੋਂ ਇਕੱਲਿਆਂ ਕਰ ਦੇਣ ਦੀ ਨੀਅਤ ਨਾਲ ਰਮਿੰਦਰ ਸਿੰਘ ਨੂੰ ਵੀ ਮਾਸਟਰ ਕਰਮ ਸਿੰਘ ਵਾਲ਼ੇ ਪਰਚੇ ਵਿਚ ਸ਼ਾਮਿਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ ਰਮਿੰਦਰ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਅਤੇ ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਹ ਨੇ ਕਿਹਾ ਕਿ ਰਮਿੰਦਰ ਸਿੰਘ ਭਾਮ ਕਿਰਤੀ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਹੈ ਅਤੇ ਕਿਸਾਨ ਅੰਦੋਲਨ 'ਚ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ | ਪੁਲਿਸ ਵਲੋਂ ਰਮਿੰਦਰ ਸਿੰਘ ਭਾਮ ਨੂੰ ਤੰਗ ਪ੍ਰੇਸ਼ਾਨ ਕਰਨਾ ਜਥੇਬੰਦੀ ਲਈ ਬਰਦਾਸ਼ਤ ਕਰਨਯੋਗ ਵਰਤਾਰਾ ਨਹੀਂ ਹੈ | ਉਨ੍ਹਾਂ ਕਿਹਾ ਕਿ ਰਮਿੰਦਰ ਸਿੰਘ ਭਾਮ ਨੂੰ ਝੂਠੇ ਪਰਚੇ 'ਚ ਫਸਾਉਣ ਦੇ ਨਤੀਜੇ ਬੇਹੱਦ ਗੰਭੀਰ ਹੋਣਗੇ, ਜਿਸ ਲਈ ਥਾਣਾ ਸੇਖਵਾਂ ਦੇ ਪੁਲਿਸ ਅਫਸਰ ਜ਼ਿੰਮੇਵਾਰ ਹੋਣਗੇ | ਰਮਿੰਦਰ ਸਿੰਘ ਵਲੋਂ ਆਪਣੇ ਸਹੁਰਾ ਪਰਿਵਾਰ ਦੀ ਕੀਤੀ ਮਦਦ ਇਕ ਮਨੁੱਖੀ ਫ਼ਰਜ਼ ਸੀ ਅਤੇ ਇਸ ਤਰ੍ਹਾਂ ਕਰਨ ਵਾਲੇ ਨੂੰ ਤੰਗ ਪ੍ਰੇਸ਼ਾਨ ਕਰਨਾ ਪੁਲਿਸ ਦਾ ਬੇਹੱਦ ਨਿੰਦਣਯੋਗ ਵਰਤਾਰਾ ਹੈ | ਆਗੂਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਕੁਝ ਸੱਤਾਧਾਰੀ ਪਾਰਟੀ ਦੇ ਇਕ ਵੱਡੇ ਨੇਤਾ ਦੇ ਇਸ਼ਾਰਿਆਂ ਉੱਪਰ ਹੋ ਰਿਹਾ ਹੈ, ਜਿਸ ਦਾ ਆਉਣ ਵਾਲੇ ਸਮਿਆਂ ਵਿਚ ਨਾਮ ਨਸ਼ਰ ਕੀਤਾ ਜਾਵੇਗਾ | ਇਸ ਮੌਕੇ ਹਰਜਿੰਦਰ ਸਿੰਘ ਘੋੜੇਵਾਹ, ਮਨਜੀਤ ਸਿੰਘ ਭਾਮ, ਦਵਿੰਦਰ ਸਿੰਘ ਭਾਮ, ਅਰਸ਼ਦੀਪ ਸਿੰਘ, ਗੁਰਦਿਆਲ ਸਿੰਘ ਭਾਮ, ਸੁਖਚੈਨ ਸਿੰਘ ਭਾਮ, ਦਲੇਰ ਸਿੰਘ, ਹਰਪ੍ਰੀਤ ਸਿੰਘ, ਬਚਿੱਤਰ ਸਿੰਘ, ਨੰਬਰਦਾਰ ਕਰਮ ਸਿੰਘ, ਸੁਖਦੇਵ ਸਿੰਘ ਤੇ ਕੁਲਵੰਤ ਸਿੰਘ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦਾ ਵਾਰਿਸ ਮਸੀਹ ਰਹੀਮਾਬਾਦ ਵਲੋਂ ਸਨਮਾਨ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਬੱਸ ਨੂੰ ਕੀਤਾ ਰਵਾਨਾ <br/>
Ad Position 24