ਕਿਲ੍ਹਾ ਲਾਲ ਸਿੰਘ, 20 ਮਈ (ਬਲਬੀਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਸ਼ਵ ਯੂਨੀਵਰਸਿਟੀ ਰੈਕਿੰਗ ਫਾਰ ਇਨੋਵੇਸ਼ਨ (ਡਬਲਯੂ, ਯੂ.ਆਰ.ਆਈ.) 2026 'ਚ ਯੂਨੀਵਰਸਿਟੀ ਬ੍ਰਾਂਡ ਐਂਡ ਰਿਪਿਊਟੇਸ਼ਨ ਸ਼ੇ੍ਰਣੀ ਅਧੀਨ ਦੁਨੀਆਂ 'ਚ 78ਵਾਂ ਸਥਾਨ ਪ੍ਰਾਪਤ ਕਰਨ 'ਤੇ ਆਲ ਇੰਡੀਆ ਘੱਟ ਗਿਣਤੀ ਤੇ ਦਲਿਤ ਸਾਂਝਾ ਫਰੰਟ ਦੇ ਕੌਮੀ ਪ੍ਰਧਾਨ ਤੇ ਸਾਬਕਾ ਡਾਇਰੈਕਟਰ ਟੂਰਿਜ਼ਮ ਵਿਭਾਗ ਪੰਜਾਬ ਵਾਰਿਸ ਮਸੀਹ ਰਹੀਮਾਬਾਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੂੰ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ | ਇਸ ਮੌਕੇ ਉਪ ਕੁਲਪਤੀ ਨੇ ਵਾਰਿਸ ਮਸੀਹ ਰਹੀਮਾਬਾਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ, ਅਧਿਕਾਰੀਆਂ, ਕਰਮਚਾਰੀਆਂ ਤੇ ਸਮੂਹ ਹਿੱਸੇਦਾਰਾਂ ਦੀ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਵਾਰਿਸ ਮਸੀਹ ਨੇ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ 'ਚ ਸਾਨੂੰ 78ਵਾਂ ਸਥਾਨ ਪ੍ਰਾਪਤ ਹੋਇਆ ਹੈ | ਇਸ ਮੌਕੇ ਜਤਿੰਦਰ ਸਿੰਘ ਭੱਟੀ, ਸੈਮੂਅਲ ਮਸੀਹ, ਸਮਸ਼ੇਰ ਮਸੀਹ, ਰੋਬਿਨ ਮਸੀਹ ਆਦਿ ਹਾਜ਼ਰ ਸਨ |