27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

40 ਸਾਲਾਂ ਤੋਂ ਕਲਾਨੌਰ 'ਚ ਪੰਚਾਇਤੀ ਜਗ੍ਹਾ 'ਤੇ ਹੋਏ ਨਾਜਾਇਜ਼ ਕਬਜ਼ਿਆਂ 'ਤੇ ਸਿਖਰ ਦੁਪਹਿਰੇ ਚੱਲਿਆ ਪੀਲਾ ਪੰਜ਼ਾ

Ad Position 21
No active advertisement
ਅਜੀਤ ਡੈਸਕ 21-05-2026
ਕਲਾਨੌਰ, 20 ਮਈ (ਪੁਰੇਵਾਲ)-ਸਥਾਨਕ ਇਤਿਹਾਸਕ ਕਸਬੇ 'ਚ ਪਿਛਲੇ ਕਈ ਸਾਲਾਂ ਤੋਂ ਪੰਚਾਇਤੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਕਰਕੇ ਲਗਾਏ ਗਏ ਖੋਖੇ, ਰੇਹੜੀ ਫੜ੍ਹੀ ਆਦਿ ਨੂੰ ਹਟਾਉਣ ਲਈ ਅੱਜ ਸਿਖਰ ਦੁਪਹਿਰ ਗ੍ਰਾਮ ਪੰਚਾਇਤ ਮੌਜੋਵਾਲ ਵਲੋਂ ਪੀਲਾ ਪੰਜਾ ਚਲਾਇਆ ਗਿਆ | ਬੀ.ਡੀ.ਪੀ.ਓ. ਦਫਤਰ ਤੋਂ ਪੰਚਾਇਤ ਅਫਸਰ ਮਨਜਿੰਦਰ ਸਿੰਘ, ਪੰਚਾਇਤ ਸਕੱਤਰ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਵੀ ਮੌਕੇ 'ਤੇ ਮੌਜ਼ੂਦ ਰਹੀ | ਪੈਰਵਾਈ ਦੌਰਾਨ ਨਾਜਾਇਜ਼ ਕਬਜ਼ਾਧਾਰਕਾਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਦੌਰਾਨ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਗ੍ਰਾਮ ਪੰਚਾਇਤ ਦੇ ਪੰਚਾਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤ ਵਲੋਂ ਮਤਾ ਪਾਸ ਕਰਕੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਕਾਨੂੰਨੀ ਤੌਰ 'ਤੇ ਕਰਵਾਈ ਸ਼ੁਰੂ ਕੀਤੀ ਗਈ ਸੀ | ਸਰਪੰਚ ਮਠਾਰੂ ਨੇ ਕਿਹਾ ਕਿ ਉਨ੍ਹਾਂ ਵਲੋਂ ਨੋਟਿਸਾਂ ਰਾਹੀਂ ਸਮਾਂ ਵੀ ਦਿੱਤਾ ਸੀ ਕਿ ਨਾਜਾਇਜ਼ ਕਬਜ਼ੇ ਛੱਡ ਦਿੱਤੇ ਜਾਣ ਤੇ ਲੋਕਾਂ ਵਲੋਂ ਲਗਾਏ ਗਏ ਖੋਖਿਆਂ 'ਚੋਂ ਸਾਮਾਨ ਆਦਿ ਵੀ ਕੱਢ ਲਿਆ ਸੀ ਤੇ ਖੋਖੇ ਤੇ ਫੜੀਆਂ ਆਦਿ ਚੁੱਕੀਆਂ ਨਹੀਂ ਸੀ ਜਾ ਰਹੀਆਂ, ਜਿਸ 'ਤੇ ਅੱਜ ਪੰਚਾਇਤ ਵਲੋਂ ਪ੍ਰਸ਼ਾਸਨ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਛੁਡਵਾਏ ਗਏ ਹਨ | ਉਨ੍ਹਾਂ ਕਿਹਾ ਕਿ ਅੱਜ ਕੁਝ ਲੋਕਾਂ ਵਲੋਂ ਬਿਨਾਂ ਵਜ੍ਹਾ ਪੰਚਾਇਤ ਦੇ ਕੰਮਾਂ 'ਚ ਦਖਲ ਅੰਦਾਜੀ ਕੀਤੀ ਗਈ, ਜਦਕਿ ਪੰਚਾਇਤ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰੇਗੀ | ਉਧਰ ਨਾਜਾਇਜ਼ ਕਬਜ਼ਾਧਾਰਕਾਂ ਨੇ ਵਿਰੋਧਤਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਗਿਆ ਹੈ ਅਤੇ ਪਰਿਵਾਰ ਦਾ ਗੁਜਾਰਾ ਮੁਸ਼ਕਿਲ ਹੋ ਜਾਵੇਗਾ | ਉਨ੍ਹਾਂ ਪੰਚਾਇਤ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਾਰੋਬਾਰ ਕਰਨ ਲਈ ਜਗ੍ਹਾ ਦਿੱਤੀ ਜਾਵੇ | ਇਸ ਸਬੰਧ 'ਚ ਆਗੂ ਰਾਜੇਸ਼ ਕੁਮਾਰ ਟੋਨੀ ਸੱਚਰ ਨੇ ਕਿਹਾ ਕਿ ਉਹ ਨਾਜਾਇਜ਼ ਕਬਜ਼ਿਆਂ ਦੇ ਹੱਕ 'ਚ ਨਹੀਂ ਹਨ, ਜਦਕਿ ਪੰਚਾਇਤ ਨੂੰ ਚਾਹੀਦਾ ਹੈ ਕਿ ਉਹ ਸਾਰੇ ਛੋਟੇ-ਵੱਡਿਆਂ ਨੂੰ ਇਕ ਬਰਾਬਰ ਸਮਝੇ ਅਤੇ ਜਿਸ ਵਲੋਂ ਵੀ ਪੰਚਾਇਤ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਕੀਤੇ ਹਨ, ਉਨ੍ਹਾਂ ਨੂੰ ਇਕਸਾਰਤਾ ਨਾਲ ਛੁਡਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਵਾਈਆਂ ਦੀ ਆਨਲਾਈਨ ਵਿਕਰੀ ਖ਼ਿਲਾਫ਼ ਕੈਮਿਸਟ ਐਸੋਸੀਏਸ਼ਨ ਨੇ ਦੁਕਾਨਾਂ ਰੱਖੀਆਂ ਬੰਦ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦਾ ਵਾਰਿਸ ਮਸੀਹ ਰਹੀਮਾਬਾਦ ਵਲੋਂ ਸਨਮਾਨ
Ad Position 24