27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦਵਾਈਆਂ ਦੀ ਆਨਲਾਈਨ ਵਿਕਰੀ ਖ਼ਿਲਾਫ਼ ਕੈਮਿਸਟ ਐਸੋਸੀਏਸ਼ਨ ਨੇ ਦੁਕਾਨਾਂ ਰੱਖੀਆਂ ਬੰਦ <br/>

Ad Position 21
No active advertisement
ਅਜੀਤ ਡੈਸਕ 21-05-2026
ਗੁਰਦਾਸਪੁਰ, 20 ਮਈ (ਚੱਕਰਾਜਾ)-ਦਵਾਈਆਂ ਦੀ ਆਨਲਾਈਨ ਵਿੱਕਰੀ ਖ਼ਿਲਾਫ਼ ਅੱਜ ਪੂਰੇ ਭਾਰਤ ਦੇ ਕੈਮਿਸਟ ਦੁਕਾਨਾਂ ਬੰਦ ਕਰਕੇ ਹੜਤਾਲ 'ਤੇ ਬੈਠੇ ਹਨ | ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਵੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ | ਜਿਸ ਦੇ ਚੱਲਦੇ ਅੱਜ ਸ਼ਹਿਰ ਅੰਦਰ ਸਾਰੀਆਂ ਕੈਮਿਸਟ ਦੁਕਾਨਾਂ ਬੰਦ ਹਨ | ਐਮਰਜੈਂਸੀ ਦੇ ਤੌਰ 'ਤੇ ਸਰਕਾਰੀ ਹਸਪਤਾਲ ਦੇ ਬਾਹਰ ਇਕ ਦੁਕਾਨ ਖੁੱਲ੍ਹੀ ਰਹੀ ਜਾਂ ਫਿਰ ਸਰਕਾਰੀ ਹਸਪਤਾਲ ਅੰਦਰ ਸਥਿਤ ਮੈਡੀਕਲ ਸਟੋਰ ਤੋਂ ਦਵਾਈਆਂ ਲਈਆਂ ਜਾ ਸਕਦੀਆਂ | ਪਰ ਜ਼ਿਲ੍ਹੇ ਦੀਆਂ ਬਾਕੀ ਸਾਰੀਆਂ ਦੁਕਾਨਾਂ ਕੈਮਿਸਟਾਂ ਵਲੋਂ ਬੰਦ ਰੱਖੀਆਂ ਗਈਆਂ | ਇਸ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿੱਕਰੀ ਕਾਰਨ ਗ੍ਰਾਹਕਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ, ਕਿਉਂਕਿ ਨਾ ਤਾਂ ਇਨ੍ਹਾਂ ਦੀ ਕੁਆਲਿਟੀ ਦਾ ਪਤਾ ਹੁੰਦਾ ਹੈ ਅਤੇ ਨਾ ਹੀ ਇਸ ਗੱਲ ਦੀ ਪੁਸ਼ਟੀ ਹੁੰਦੀ ਕਿ ਇਹ ਦਵਾਈਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਸਟੋਰ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ 15 ਮਈ ਨੂੰ ਉਨ੍ਹਾਂ ਵਲੋਂ ਕਾਲੀਆ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਪਾਸੇ ਨਾ ਜਾਗੀ ਤਾਂ ਮੁੜ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਅਤੇ ਜੇਕਰ ਇਸ ਤੋਂ ਬਾਅਦ ਵੀ ਆਨਲਾਈਨ ਦਵਾਈਆਂ ਦੀ ਵਿੱਕਰੀ 'ਤੇ ਸਰਕਾਰ ਵਲੋਂ ਕਾਬੂ ਨਾ ਪਾਇਆ ਗਿਆ ਤਾਂ ਕੈਮਿਸਟ ਐਸੋਸੀਏਸ਼ਨ ਪੂਰੇ ਭਾਰਤ ਵਿਚ ਵੱਡਾ ਅੰਦੋਲਨ ਸ਼ੁਰੂ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਨੇ ਰੂੜੀਆਂ ਚੁਕਵਾ ਕੇ ਰਸਤਾ ਖਾਲੀ ਕਰਵਾਇਆ ਅਗਲੀ ਖ਼ਬਰ 40 ਸਾਲਾਂ ਤੋਂ ਕਲਾਨੌਰ 'ਚ ਪੰਚਾਇਤੀ ਜਗ੍ਹਾ 'ਤੇ ਹੋਏ ਨਾਜਾਇਜ਼ ਕਬਜ਼ਿਆਂ 'ਤੇ ਸਿਖਰ ਦੁਪਹਿਰੇ ਚੱਲਿਆ ਪੀਲਾ ਪੰਜ਼ਾ
Ad Position 24