ਊਧਨਵਾਲ, 20 ਮਈ (ਪਰਗਟ ਸਿੰਘ)-ਪਿੰਡ ਖੁਜਾਲਾ ਪੱਤੀ ਬਾਬਾ ਜੀਵਨ ਸਿੰਘ ਦੀ ਸਰਪੰਚ ਸਰਬਜੀਤ ਕੌਰ ਤੇ ਉਨ੍ਹਾਂ ਦੇ ਪਤੀ ਚਰਨਜੀਤ ਸਿੰਘ ਤੇ ਸਮੁੱਚੀ ਪੰਚਾਇਤ ਨੇ ਪਿੰਡ ਖੁਜਾਲਾ ਤੋਂ ਊਧਨਵਾਲ ਨਹਿਰ ਨੂੰ ਜਾਂਦੇ ਰਸਤੇ 'ਚ ਚਿਰਾਂ ਤੋਂ ਲੱਗੀਆਂ ਰੂੜੀਆਂ ਨੂੰ ਚੁਕਵਾ ਕੇ ਰਸਤਾ ਖਾਲੀ ਕਰਵਾਇਆ ਗਿਆ | ਇਸ ਸਬੰਧੀ ਸਰਪੰਚ ਸਰਬਜੀਤ ਕੌਰ ਦੇ ਪਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਅਸੀ ਪਿੰਡ 'ਚ ਕਾਫ਼ੀ ਕੰਮ ਕਰਵਾਏ ਹਨ, ਪਰ ਪਿੰਡ ਵਾਸੀਆਂ ਦੀ ਇਸ ਮੰਗ ਨੂੰ ਵੇਖਦਿਆਂ ਇਹ ਰੂੜੀਆਂ ਚੁਕਵਾਈਆਂ ਗਈਆਂ | ਇਸ ਰਸਤੇ ਦੇ ਖੁੱਲਣ ਨਾਲ ਪਿੰਡ ਵਾਸੀਆਂ ਆਉਣ-ਜਾਣ ਦੀ ਵੱਡੀ ਸਹੂਲਤ ਮਿਲੇਗੀ | ਸਰਪੰਚ ਸਰਬਜੀਤ ਕੌਰ, ਚਰਨਜੀਤ ਸਿੰਘ ਤੇ ਸਮੁੱਚੀ ਪੰਚਾਇਤ ਦੀ ਪਿੰਡ ਵਾਸੀਆਂ ਵਲੋਂ ਸ਼ਾਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਮੰਗਤ ਸਿੰਘ ਮੱਲ੍ਹੀ, ਰਾਜਵਿੰਦਰ ਕੌਰ ਮੈਂਬਰ, ਰਵਿੰਦਰ ਕੌਰ ਮੈਂਬਰ, ਦਰਸ਼ਨ ਕੌਰ ਮੈਂਬਰ, ਜੋਗਾ ਸਿੰਘ, ਸੋਨਾ ਵਿਰਕ, ਸਿਕੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਕੁਲਦੀਪ ਸਿੰਘ ਲੱਡੂ, ਸੰਤੋਖ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ |