27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਕੌਂਸਲ ਚੋਣਾਂ ਫਤਹਿਗੜ੍ਹ ਚੂੜੀਆਂ ਸੰਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ : ਬਲਬੀਰ ਸਿੰਘ ਪੰਨੂੰ <br/>

Ad Position 21
No active advertisement
ਅਜੀਤ ਡੈਸਕ 21-05-2026
ਅਲੀਵਾਲ, 20 ਮਈ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਬੁੱਲੋਵਾਲ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਸਮੂਹ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਨਗਰ ਕੌਸਲ ਚੋਣਾਂ ਦੀ ਰਣਨੀਤੀ ਸਾਂਝੀ ਕੀਤੀ ਗਈ ਅਤੇ ਵਰਕਰਾਂ ਵਿਚ ਜੋਸ਼ ਤੇ ਜਜ਼ਬਾ ਭਰਿਆ | ਉਨ੍ਹਾਂ ਪਾਰਟੀ ਦੇ ਜੁਝਾਰੂ ਵਰਕਰਾਂ ਨੂੰ ਸਪੱਸ਼ਟ ਕੀਤਾ ਕਿ ਮੁਕਾਬਲਾ ਇਕਤਰਫ਼ਾ ਹੈ | ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਕਿਹਾ ਕਿ ਬਲਾਕ ਪ੍ਰਧਾਨਾਂ ਤੇ ਵਲੰਟੀਅਰਾਂ ਦੀ ਇਹ ਮਿਹਨਤ ਤੇ ਅਟੁੱਟ ਵਿਸ਼ਵਾਸ ਗਵਾਹੀ ਭਰਦਾ ਹੈ ਕਿ ਇਸ ਵਾਰ ਨਗਰ ਕੌਸਲ ਚੋਣਾਂ 'ਚ ਆਮ ਆਦਮੀ ਪਾਰਟੀ ਇਕ ਇਤਿਹਾਸਕ ਤੇ ਹੂੰਝਾਫੇਰ ਜਿੱਤ ਦਰਜ ਕਰੇਗੀ | ਇਸ ਮੌਕੇ ਰਘਬੀਰ ਸਿੰਘ, ਸ਼ਮਸ਼ੇਰ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ, ਜਸਬੀਰ ਸਿੰਘ, ਸਰਬਜੀਤ ਸਿੰਘ ਟੋਨਾ, ਸੁਰਜਨ ਸਿੰਘ, ਪਲਵਿੰਦਰ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਮਲਜਿੰਦਰ ਸਿੰਘ, ਡਾਕਟਰ ਅਨੂਪ ਕੁਮਾਰ (ਸਾਰੇ ਬਲਾਕ ਪ੍ਰਧਾਨ), ਹਲਕਾ ਸੰਗਠਨ ਇੰਚਾਰਜ ਗਗਨਦੀਪ ਸਿੰਘ ਪੰਨੂੰ, ਚੇਅਰਮੈਨ ਗੁਰਪ੍ਰੀਤ ਸਿੰਘ ਜਾਂਗਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਟੈਗੋਰ ਕਾਲਜ ਵਿਖੇ ਵਿਦਿਆਰਥਣਾਂ ਨੰੂ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ 40 ਸਾਲਾਂ ਤੋਂ ਕਲਾਨੌਰ 'ਚ ਪੰਚਾਇਤੀ ਜਗ੍ਹਾ 'ਤੇ ਹੋਏ ਨਾਜਾਇਜ਼ ਕਬਜ਼ਿਆਂ 'ਤੇ ਸਿਖਰ ਦੁਪਹਿਰੇ ਚੱਲਿਆ ਪੀਲਾ ਪੰਜ਼ਾ
Ad Position 24