ਗੁਰਦਾਸਪੁਰ, 20 ਮਈ (ਅਸ਼ੋਕ ਸ਼ਰਮਾ)-ਮਰਹੂਮ ਉੱਘੇ ਕਲਾਕਾਰ ਉਸਤਾਦ ਉੱਤਮ ਚੰਦ ਸ਼ਰਮਾ ਦੀ 22ਵੀਂ ਬਰਸੀ ਉਨ੍ਹਾਂ ਦੇ ਪਰਿਵਾਰ ਤੇ ਪਤਨੀ ਮਲਾਵੀ ਦੇਵੀ ਵਲੋਂ ਪਿੰਡ ਨਵਾਂ ਨੌਸ਼ਹਿਰਾ ਚਾਵਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ | ਉੱਤਮ ਚੰਦ ਲੋਕ ਸੰਪਰਕ ਵਿਭਾਗ ਗੁਰਦਾਸਪੁਰ ਵਿਚੋਂ ਬਤੌਰ ਕਲਾਕਾਰ 1996 'ਚ ਸੇਵਾ ਮੁਕਤ ਹੋਏ ਸਨ ਤੇ 2004 'ਚ ਉਹ ਇਸ ਦੁਨੀਆ ਨੰੂ ਅਲਵਿਦਾ ਕਹਿ ਗਏ | ਜ਼ਿਕਰਯੋਗ ਹੈ ਕਿ ਉੱਤਮ ਚੰਦ ਸ਼ਰਮਾ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਪਰਿਵਾਰ ਨੇ ਦਿਨ ਦੁਗਣੀ ਤਰੱਕੀ ਕੀਤੀ ਹੈ | ਉਨ੍ਹਾਂ ਦਾ ਛੋਟਾ ਬੇਟਾ ਰਵਿੰਦਰ ਕੁਮਾਰ ਸ਼ਰਮਾ ਸਪੇਨ ਸੈਟਲ ਹੈ | ਜਦੋਂ ਕਿ ਇਕ ਬੇਟਾ ਨਰਿੰਦਰ ਕੁਮਾਰ ਸ਼ਰਮਾ ਰੱਬ ਨੰੂ ਪਿਆਰੇ ਹੋ ਗਏ ਹਨ ਤੇ ਦੂਜੇ ਬੇਟੇ ਪੱਤਰਕਾਰ ਅਸ਼ੋਕ ਸ਼ਰਮਾ ਨੇ ਇਲਾਕੇ ਅੰਦਰ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ | ਉਨ੍ਹਾਂ ਦੀ ਨੰੂਹ ਅਨੀਤਾ ਸ਼ਰਮਾ ਸਰਕਾਰੀ ਅਧਿਆਪਕਾ ਹੈ ਤੇ ਸੋਨੀਆ ਸ਼ਰਮਾ ਘਰੇਲੂ ਕੰਮਕਾਜੀ ਔਰਤ ਹੈ | ਉਨ੍ਹਾਂ ਦੇ ਦੋ ਪੋਤਰੇ ਗੌਰਵ ਸ਼ਰਮਾ ਤੇ ਅਭੀ ਸ਼ਰਮਾ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆਂ 'ਚ ਕੰਮਕਾਜ ਕਰ ਰਹੇ ਹਨ ਤੇ ਪੋਤਰੀ ਰੀਤਿਕਾ ਸ਼ਰਮਾ ਕੈਨੇਡਾ ਤੇ ਪੋਤਰੀ ਅਲਕਾ ਸ਼ਰਮਾ ਨਿੱਜੀ ਸਕੂਲ 'ਚ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਹੈ | ਉੱਤਮ ਚੰਦ ਸ਼ਰਮਾ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਥੇ ਸਾਕ ਸੰਬੰਧੀਆਂ ਤੇ ਹੋਰ ਪਿੰਡ ਵਾਸੀਆਂ ਨੇ ਉਨ੍ਹਾਂ ਨੰੂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਵਲੋਂ ਸਮਾਜ 'ਚ ਪਾਏ ਯੋਗਦਾਨ ਨੰੂ ਯਾਦ ਕੀਤਾ ਗਿਆ |