ਬਟਾਲਾ, 23 ਮਈ (ਸਤਿੰਦਰ ਸਿੰਘ)-ਬਟਾਲਾ ਨਗਰ ਨਿਗਮ ਦੇ ਵਾਰਡ ਨੰ: 41 ਵਿਚ ਭਾਜਪਾ ਉਮੀਦਵਾਰ ਵਿਕਾਸ ਸ਼ਰਮਾ ਦੇ ਹੱਕ ਵਿਚ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਸਾਥੀਆਂ ਸਮੇਤ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਇਸ ਮੌਕੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਤੇ ਸਮਰਥਨ ਮਿਲਿਆ | ਵਾਰਡ 'ਚ ਲੋਕਾਂ ਨੇ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸਮੁਖੀ ਸੋਚ 'ਤੇ ਆਪਣਾ ਭਰੋਸਾ ਜਿਤਾਇਆ | ਇਸ ਮੌਕੇ ਭੂਸ਼ਨ ਬਜਾਜ, ਸ਼ਕਤੀ ਮਹਾਜਨ, ਬਲਵਿੰਦਰ ਮਹਿਤਾ, ਰਾਘਵ ਕਪੂਰ, ਵਿਨੇ ਸ਼ਰਮਾ, ਰਜਤ ਸ਼ਰਮਾ, ਸ਼ੈਲੀ ਸ਼ਰਮਾ, ਰਿਪੀ ਕਪੂਰ, ਪੂਨਮ ਸ਼ਰਮਾ, ਕ੍ਰਿਸ਼ਨਾ ਕਪੂਰ, ਸ਼ਵਾਤੀ ਮਿੱਤਲ, ਵਿਨੋਦ ਸ਼ਰਮਾ, ਬਲਵਿੰਦਰ, ਰਿਦਿਮਾ, ਰਿਹਆਸ ਕਪੂਰ, ਹਿਮਾਂਸ਼ੀ ਆਦਿ ਹਾਜ਼ਰ ਸਨ |