24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਮਹਿੰਗਾ ਕਰਕੇ ਜਨਤਾ 'ਤੇ ਪਾਇਆ ਭਾਰੀ ਬੋਝ-ਨਵਜੋਤ ਸਿੰਘ/ਗੁਰਪ੍ਰੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 25-05-2026
ਗੁਰਦਾਸਪੁਰ, 24 ਮਈ (ਅਸ਼ੋਕ ਸ਼ਰਮਾ)-ਭਾਰਤ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਨਿਰੰਤਰ ਤਿੰਨ ਵਾਰ ਵਾਧਾ ਕਰਕੇ ਜਨਤਾ 'ਤੇ ਭਾਰੀ ਬੋਝ ਪਾਇਆ ਹੈ | ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਵਜੋਤ ਸਿੰਘ ਸੋਨੰੂ ਪ੍ਰਧਾਨ ਆਈ.ਟੀ. ਵਿੰਗ ਦੀਨਾਨਗਰ ਤੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਤੇਲ ਦੀਆਂ ਕੀਮਤਾਂ ਅਚਾਨਕ ਵੱਧਣ ਨਾਲ ਪੈਟਰੋਲ ਦੀ ਕੀਮਤ 103.01 ਰੁਪਏ ਤੇ ਡੀਜ਼ਲ ਦੀ ਕੀਮਤ 92.86 ਰੁਪਏ ਤੱਕ ਪਹੁੰਚ ਗਈ ਹੈ | ਇਸ ਨਾਲ ਮਹਿੰਗਾਈ 'ਤੇ ਮਾੜਾ ਅਸਰ ਪਵੇਗਾ ਤੇ ਲੋਕ ਪਹਿਲਾਂ ਹੀ ਮਹਿੰਗਾਈ ਕਾਰਨ ਦੋ ਸਮੇਂ ਦੀ ਰੋਟੀ ਤੋਂ ਆਤਰ ਹੋ ਰਹੇ ਹਨ | ਜਦੋਂ ਕਿ ਪੈਟਰੋਲ-ਡੀਜ਼ਲ ਮਹਿੰਗਾ ਹੋਣ ਕਰਕੇ ਪ੍ਰਾਈਵੇਟ ਟਰਾਂਸਪੋਰਟ ਦੇ ਰੇਟ ਵੀ ਵੱਧ ਸਕਦੇ ਹਨ | ਇਸ ਦਾ ਸਿੱਧਾ ਅਸਰ ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਤੇ ਘਰੇਲੂ ਰੋਜ਼ਮਰਾ ਦੀਆਂ ਵਰਤਣ ਵਾਲੀਆਂ ਚੀਜ਼ਾਂ 'ਤੇ ਪਵੇਗਾ | ਉਨ੍ਹਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਤੇਲ ਦੀਆਂ ਕੀਮਤਾਂ ਨੰੂ ਰੋਕਣ ਵਾਸਤੇ ਠੋਸ ਕਦਮ ਚੁੱਕਣ ਦੀ ਲੋੜ ਹੈ | ਜਿਸ ਨਾਲ ਆਮ ਜਨਤਾ ਨੰੂ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਮਹਿੰਗਾ ਕਰਕੇ ਜਨਤਾ 'ਤੇ ਪਾਇਆ ਭਾਰੀ ਬੋਝ-ਨਵਜੋਤ ਸਿੰਘ/ਗੁਰਪ੍ਰੀਤ ਸਿੰਘ <br/>... ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਰੰਧਾਵਾ ਵਲੋਂ ਬਾਂਗੋਵਾਣੀ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ
Ad Position 24