ਵਡਾਲਾ ਬਾਂਗਰ, 24 ਮਈ (ਭੁੰਬਲੀ)-ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਇਲਾਕੇ ਦੇ ਪਿੰਡ ਬਾਂਗੋਵਾਣੀ ਦੇ ਟਕਸਾਲੀ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਭਵਿੱਖ ਦੀ ਰਾਜਨੀਤੀ ਸਬੰਧੀ ਡੂੰਘੀ ਵਿਚਾਰ ਚਰਚਾ ਵੀ ਕੀਤੀ | ਸ: ਰੰਧਾਵਾ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਇਥੇ ਤੇ ਸਿਰਫ਼ ਗੁੰਡਾਗਰਦੀ ਦਾ ਰਾਜ ਹੈ | ਪਿੰਡਾਂ ਵਿਚ ਆਏ ਦਿਨ ਸ਼ਰੇਆਮ ਗੈਂਗਸਟਰ ਗੋਲੀਆਂ ਚਲਾ ਰਹੇ ਹਨ | ਆਮ ਨਾਗਰਿਕ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ | ਲੋਕਾਂ ਨੂੰ ਸ਼ਰੇਆਮ ਫਿਰੌਤੀ ਦੀਆਂ ਧਮਕੀਆਂ ਭਰੇ ਫ਼ੋਨ ਆ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ | ਮੌਜ਼ੂਦਾ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ | ਭਵਿੱਖ 'ਚ ਜੇਕਰ ਕਾਂਗਰਸ ਹੋਂਦ ਵਿਚ ਆਈ ਤਾਂ ਲੋਕਾਂ ਨੂੰ ਅਸੀਂ ਅਮਨ ਸ਼ਾਂਤੀ ਦਾ ਰਾਜ ਦੇਵਾਂਗੇ ਅਤੇ ਸੂਬੇ ਵਿਚ ਫ਼ੈਲੀ ਗੁੰਡਾਗਰਦੀ ਤੇ ਨਸ਼ਾਖੋਰੀ ਨੂੰ ਮੁਕੰਮਲ ਨੱਥ ਪਾਵਾਂਗੇ | ਇਸ ਮੌਕੇ ਉਪ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਐਡਵੋਕੇਟ ਬਲਜਿੰਦਰ ਸਿੰਘ ਬਾਂਗੋਵਾਣੀ, ਸਰਪੰਚ ਸਰਦੂਲ ਸਿੰਘ ਖੱਦਰ, ਪ੍ਰਧਾਨ ਅਮਰਬੀਰ ਸਿੰਘ ਬਾਂਗੋਵਾਣੀ, ਸਰਪੰਚ ਕੁਲਦੀਪ ਸਿੰਘ ਸਹਾਰੀ, ਸਾ. ਸਰਪੰਚ ਰਵਿੰਦਰ ਸਿੰਘ ਰਵੀ ਦੂਲਾਨੰਗਲ, ਨੰਬਰਦਾਰ ਸੁਖਬਰਿੰਦਰ ਸਿੰਘ ਦੂਲਾ ਨੰਗਲ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਯੂਥ ਪ੍ਰਧਾਨ ਮੇਜ਼ਰ ਸਿੰਘ ਗੱਗੋਵਾਲੀ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਸਰਪੰਚ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ, ਸਾ. ਸਰਪੰਚ ਨਰਿੰਦਰ ਸਿੰਘ ਗਿੱਲ, ਨੰਬਰਦਾਰ ਗੁਰਮੇਜ਼ ਸਿੰਘ ਬਾਂਗੋਵਾਣੀ, ਮਨੋਹਰ ਸਿੰਘ ਬਾਂਗੋਵਾਣੀ, ਬਲਵਿੰਦਰ ਸਿੰਘ ਠੇਕੇਦਾਰ, ਪ੍ਰਧਾਨ ਗੁਰਪ੍ਰੀਤ ਸਿੰਘ ਬਾਂਗੋਵਾਣੀ, ਪ੍ਰਧਾਨ ਦਿਲਜੀਤ ਸਿੰਘ, ਅੰਮਿ੍ਤਪਾਲ ਸਿੰਘ ਬਾਂਗੋਵਾਣੀ, ਪਾਲਾ ਸਿੰਘ, ਗੁਲਾਬ ਸਿੰਘ, ਗੁਰਮੀਤ ਸਿੰਘ ਬਾਂਗੋਵਾਣੀ, ਗੁਰਮੁੱਖ ਸਿੰਘ, ਜੋਗਿੰਦਰ ਸਿੰਘ, ਮੇਵਾ ਸਿੰਘ ਬਾਂਗੋਵਾਣੀ, ਬਲਕਾਰ ਸਿੰਘ, ਕਸ਼ਮੀਰ ਸਿੰਘ, ਅਵਤਾਰ ਸਿੰਘ ਜੈਂਟੀ ਸਮੇਤ ਪਿੰਡ ਬਾਂਗੋਵਾਣੀ ਦੀਆਂ ਬੀਬੀਆਂ ਵੀ ਵੱਡੀ ਗਿਣਤੀ ਵਿਚ ਮੌਜ਼ੂਦ ਸਨ |