ਫ਼ਤਹਿਗੜ੍ਹ ਚੂੜੀਆਂ, 24 ਮਈ (ਐੱਮ.ਐੱਸ. ਫੁੱਲ)-ਮਾਨ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਵਲੋਂ ਭੋਗੀਆਂ ਗਈਆਂ ਸਮੱਸਿਆਵਾਂ ਦਾ ਗੁੱਸਾ ਹੁਣ ਚੋਣਾਂ ਰਾਹੀਂ ਨਿਕਲ ਰਿਹਾ ਹੈ, ਜਿਸ ਨਾਲ ਪੰਜਾਬੀਆਂ ਦੇ ਮਨ 'ਚ ਬਦਲੇ ਦੀ ਭਾਵਨਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਭਾਜਪਾ ਉਮੀਦਵਾਰ ਸਾਬਕਾ ਪ੍ਰਧਾਨ ਬਲਜੀਤ ਸਿੰਘ ਚੌਹਾਨ ਦੇ ਹੱਕ 'ਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਾਂਗਰਸ, 'ਆਪ' ਤੇ ਅਕਾਲੀ ਸਰਕਾਰਾਂ ਦੇਖ ਲਈਆਂ ਹਨ, ਪਰ ਉਹ ਹੁਣ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ, ਜਿਸ ਕਰਕੇ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੀਆਂ ਸਾਰੀਆਂ ਵਾਰਡਾਂ 'ਤੇ ਭਾਜਪਾ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਅੰਮਿ੍ਤਪਾਲ ਸਿੰਘ ਲਵਲੀ, ਰਾਣਾ ਪੰਨੂੰ ਕਾਲਾ ਅਫਗਾਨਾ, ਬਲਬੀਰ ਸਿੰਘ, ਮੰਗਤ ਸਿੰਘ, ਦਲਜੀਤ ਸਿੰਘ, ਰਾਜਬੀਰ ਸਿੰਘ, ਕਲਦੀਪ ਸਿੰਘ, ਸੂਰਜ ਸਿੰਘ, ਪ੍ਰੇਮ ਮਾਨ, ਕਲਾਮਤ ਮਸੀਹ, ਸੁੱਖਾ ਸਿੰਘ, ਲਾਲੀ ਬੱਬੂ, ਗੋਲਡੀ, ਅਸ਼ਵਨੀ, ਪਾਲੂ, ਕਾਲੂ, ਵਿਜੇ, ਬਾਬਾ ਲਡੂ, ਬਾਬਾ ਮੰਗਾ, ਲਵਪਰੀਤ, ਸੰਦੀਪ, ਜੋਬਨਪ੍ਰੀਤ, ਹਰਜਸ, ਮਨਜੀਤ ਸਿੰਘ ਹੈਪੀ, ਸਰਨਜੀਤ ਕੌਰ, ਸਰਬਜੀਤ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਜਸਬੀਰ ਕੌਰ, ਅਮਰਜੀਤ ਕੌਰ, ਨਰਿਦਰ ਕੌਰ, ਸਵਰਨ ਕੌਰ, ਨਿਰਮਲ ਕੋਰ, ਅੰਜੂ ਜੋਤੀ, ਸੂਮਨ ਅਮਨ, ਪਿੰਕੀ ਆਦਿ ਮੌਜ਼ੂਦ ਸਨ |