24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਫ਼ਤਹਿਗੜ੍ਹ ਚੂੜੀਆਂ ਦੇ ਵਾਰਡ ਨੰਬਰ 3 'ਚ ਚੋਣ ਪ੍ਰਚਾਰ ਲਈ ਪਹੁੰਚੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ

Ad Position 21
No active advertisement
ਅਜੀਤ ਡੈਸਕ 25-05-2026
ਫ਼ਤਹਿਗੜ੍ਹ ਚੂੜੀਆਂ, 24 ਮਈ (ਅਵਤਾਰ ਸਿੰਘ ਰੰਧਾਵਾ)-ਫ਼ਤਹਿਗੜ੍ਹ ਚੂੜੀਆਂ ਵਿਖੇ ਚੱਲ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵੱਖ-ਵੱਖ ਵਾਰਡਾਂ 'ਚ ਪ੍ਰਚਾਰ ਕਰਨ ਉਪਰੰਤ ਵਾਰਡ ਨੰਬਰ 3 ਵਿਚ ਪਹੁੰਚੇ | ਇਥੇ ਉਨ੍ਹਾਂ ਨੇ ਕਿਰਪਾਲ ਸਿੰਘ ਨਾਲ ਸਾਥੀਆਂ ਸਮੇਤ ਘਰ-ਘਰ ਚੋਣ ਪ੍ਰਚਾਰ ਕੀਤਾ ਗਿਆ ਤੇ 'ਆਪ' ਉਮੀਦਵਾਰ ਦੇ ਹੱਕ 'ਚ ਵੋਟਾਂ ਪਾਉਣ ਲਈ ਅਪੀਲ ਕੀਤੀ | ਇਸ ਦੌਰਾਨ ਵਾਰਡ ਨਿਵਾਸੀਆਂ ਵਲੋਂ ਮਿਲੇ ਅਥਾਹ ਪਿਆਰ, ਸਤਿਕਾਰ ਤੇ ਸਮਰਥਨ ਦੇਣ ਲਈ ਵਿਸ਼ਵਾਸ ਦਵਾਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਵਿੰਦਰ ਸਿੰਘ ਸਰਪੰਚ, ਅਮਰੀਕ ਸਿੰਘ, ਯਾਦਵਿੰਦਰ ਸਿੰਘ, ਸਤਨਾਮ ਸਿੰਘ ਬਾਊ, ਸਰਬਜੀਤ ਸਿੰਘ, ਸਿਨਰਨਜੀਤ ਸਿੰਘ, ਬਲਵੰਤ ਸਿੰਘ, ਕਰਨਜੀਤ ਸਿੰਘ, ਰਾਜਕਰਨਜੀਤ ਸਿੰਘ, ਹਰਵਿੰਦਰ ਸਿੰਘ, ਹਰਚਰਨ ਸਿੰਘ, ਬਲਬੀਰ ਸਿੰਘ, ਨਾਮਿੰਦਰ ਸਿੰਘ ਰਿੰਕੂ, ਗੁਰਪ੍ਰੀਤ ਸਿੰਘ ਗੋਪੀ, ਕੁਲਵਿੰਦਰ ਸਿੰਘ ਰੌਕੀ, ਸਰਬਜੀਤ ਸਿੰਘ ਟਿੰਕੂ, ਮੋਹਿਤ, ਬਲਕਾਰ ਸਿੰਘ ਹੋਟਲ ਵਾਲੇ, ਕਰਮਜੀਤ ਸਿੰਘ ਬਰਾੜ, ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਗਗਨਦੀਪ ਸਿੰਘ ਕੋਟਲਾ ਬਾਮਾ, ਰਘਬੀਰ ਸਿੰਘ ਅਠਵਾਲ, ਹਰਦੀਪ ਸਿੰਘ, ਮਲਜਿੰਦਰ ਸਿੰਘ, ਗੁਰਬਿੰਦਰ ਸਿੰਘ, ਸੁਰਜਨ ਸਿੰਘ ਦਾਬਾਂਵਾਲ, ਮਨਜੀਤ ਸਿੰਘ ਦਬੁਰਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਫਤਹਿਗੜ੍ਹ ਚੂੜੀਆਂ ਵਿਖੇ ਵਿਜੇ ਸੋਨੀ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਵਾਰਡ ਨੰਬਰ 14 ਵਿਚ ਕੱਢੀ ਜਾਗੋ
Ad Position 24