ਦੀਨਾਨਗਰ, 25 ਮਈ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਬੀ.ਐਸ.ਸੀ ਆਈ.ਟੀ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਦੱਸਿਆ ਕਿ ਨਤੀਜੇ ਵਿਚ ਤਾਨੀਆ ਚੌਧਰੀ ਨੇ 8.14 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ 'ਚੋਂ ਅੱਠਵਾਂ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕੋਮਲ ਨੇ 7.86 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਕਾਲਜ 'ਚੋਂ ਦੂਸਰਾ ਤੇ ਪਲਵੀ ਦੇਵੀ ਨੇ 7.71 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਕਾਲਜ 'ਚੋਂ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰਾਂ ਬੀ.ਬੀ.ਏ ਤੀਜੇ ਸਮੈਸਟਰ ਦੇ ਨਤੀਜੇ 'ਚੋਂ ਨਵਨੀਤ ਕੌਰ ਅਤੇ ਜਸਦੀਪ ਨੇ 7.74 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਪਹਿਲਾ ਅਤੇ ਰਿਤਿਕਾ ਨੇ 6.83 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਕਾਲਜ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ | ਉਨ੍ਹਾਂ ਕਾਲਜ ਦੇ ਸ਼ਾਨਦਾਰ ਨਤੀਜੇ ਲਈ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ |