03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡੀ.ਏ.ਪੀ ਖਾਦ ਦੀ ਵੰਡ ਪ੍ਰਣਾਲੀ 'ਚ ਹੋਏ ਵਿਤਕਰੇ ਦੀ ਜਾਂਚ ਦੀ ਮੰਗ

Ad Position 21
No active advertisement
ਅਜੀਤ ਡੈਸਕ 28-05-2026
ਗੁਰਦਾਸਪੁਰ, 27 ਮਈ (ਚੱਕਰਾਜਾ/ਅਸ਼ੋਕ ਸ਼ਰਮਾ)-ਪੰਜਾਬ ਅੰਦਰ ਝੋਨੇ ਦਾ ਸੀਜ਼ਨ ਸਿਰ 'ਤੇ ਆ ਗਿਆ ਹੈ ਅਤੇ ਹੁਣ ਕਿਸਾਨਾਂ ਨੰੂ ਡੀ.ਏ.ਪੀ ਖਾਦ ਨਾ ਮਿਲਣ ਕਾਰਨ ਉਨ੍ਹਾਂ ਨੰੂ ਪ੍ਰੇਸ਼ਾਨੀ ਵਿਚੋਂ ਲੰਘਣਾ ਪੈ ਰਿਹਾ ਹੈ | ਸ਼ਹਿਰ ਦੇ ਉੱਘੇ ਡੀਲਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਹਿਰ ਅੰਦਰ ਡੀ.ਏ.ਪੀ ਦਾ ਰੈਕ ਲੱਗਾ ਸੀ ਅਤੇ ਇਫਕੋ ਨੇ 11 ਬੈਗਨਾਂ ਖਾਦ ਦੀਆਂ ਗੁਰਦਾਸਪੁਰ ਭੇਜੀਆਂ ਸਨ, ਜਿਸ ਵਿਚੋਂ ਇਕ ਡੀਲਰ ਸਠਿਆਲੀ ਨੰੂ ਅਸਰ ਰਸੂਖ਼ ਕਰਕੇ 6600 ਬੋਰੀ ਡੀ.ਏ.ਪੀ ਤੇ ਇਕ ਕਾਦੀਆਂ ਦੇ ਡੀਲਰ ਨੰੂ 1200 ਬੋਰੀ ਦੇ ਦਿੱਤੀ | ਜਦੋਂ ਕਿ ਬਾਕੀ ਖਾਦ ਸੁਸਾਇਟੀਆਂ ਨੰੂ ਭੇਜ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਖਾਦ ਦੀ ਵੰਡ ਪ੍ਰਣਾਲੀ ਵਿਚ ਸ਼ਹਿਰੀ ਤੇ ਪੇਂਡੂ ਡੀਲਰਾਂ ਨੰੂ ਅੱਖੋਂ ਪਰੋਖੇ ਕੀਤਾ ਗਿਆ ਹੈ | ਜਿਸ ਕਾਰਨ ਡੀਲਰਾਂ 'ਚ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਵੀ ਸੀਜ਼ਨ 'ਚ ਡੀ.ਏ.ਵੀ ਖਾਦ ਦੀ ਕਾਫ਼ੀ ਘਾਟ ਮਹਿਸੂਸ ਹੋਈ ਸੀ, ਉਸ ਸਮੇਂ ਵੀ ਸੁਸਾਇਟੀਆਂ ਨੰੂ ਖਾਦ ਚਲੀ ਗਈ ਸੀ ਤੇ ਜਿਹੜੇ ਕਿਸਾਨ ਸੁਸਾਇਟੀ ਨਾਲ ਨਹੀਂ ਜੁੜੇ ਸੀ, ਉਹ ਖਾਦ ਤੋਂ ਵਾਂਝੇ ਰਹਿ ਗਏ ਸਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਮਤਭੇਦ ਨਾਲ ਵੰਡੀ ਗਈ ਡੀ.ਏ.ਪੀ ਖਾਦ ਪ੍ਰਣਾਲੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਲੋਕਾਂ ਸਾਹਮਣੇ ਆ ਸਕੇ | ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦਾ ਸੀਜ਼ਨ ਸਿਰ 'ਤੇ ਆ ਗਿਆ ਹੈ | ਪਰ ਡੀ.ਏ.ਪੀ ਖਾਦ ਨਾ ਮਿਲਣ ਕਾਰਨ ਉਹ ਚਿੰਤਾ ਦੇ ਆਲਮ ਵਿਚ ਡੁੱਬੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਡੀ.ਏ.ਵੀ ਖਾਦ ਦੀ ਵੰਡ ਪ੍ਰਣਾਲੀ ਸੁਚਾਰੂ ਰੂਪ 'ਚ ਕਰਵਾਈ ਜਾਵੇ, ਜਿਸ ਨਾਲ ਕਿਸਾਨਾਂ ਨੰੂ ਝੋਨੇ ਦੇ ਸੀਜ਼ਨ ਵਿਚ ਮੁਸ਼ਕਿਲ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ ਕਾਰਨ ਹਾਰਡਵੇਅਰ ਦੀ ਦੁਕਾਨ ਸੜ ਕੇ ਹੋਈ ਸੁਆਹ <br/> ਅਗਲੀ ਖ਼ਬਰ ਚੋਣ ਡਿਊਟੀ 'ਤੇ ਜਾ ਰਹੇ ਅਧਿਆਪਕ ਨਾਲ ਹੋਇਆ ਹਾਦਸਾ <br/>
Ad Position 24