ਧਾਰੀਵਾਲ, 29 ਮਈ (ਸਵਰਨ ਸਿੰਘ)-ਨਗਰ ਕੌਂਸਲ ਧਾਰੀਵਾਲ ਦੀ ਵਾਰੜ ਨੰਬਰ 7 ਤੋਂ ਜੇਤੂ ਕਾਂਗਰਸੀ ਉਮੀਦਵਾਰ ਰੇਖਾ ਸਿਆਲ ਦੀ ਜਿੱਤ ਦੇ ਢੋਲ ਵਜਾਏ ਤੇ ਲੱਡੂ ਵੰਡੇ ਗਏ | ਇਸ ਮੌਕੇ ਜੇਤੂ ਰੇਖਾ ਸਿਆਲ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਾਰਡ ਦੇ ਵੋਟਰਾਂ ਅਤੇ ਮਿਹਨਤੀ ਵਰਕਰਾਂ ਨੂੰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉੁਹ ਵਾਰਡ ਵਾਸੀਆਂ ਦੀਆਂ ਆਸਾਂ ਉਮੀਦਾਂ 'ਤੇ ਖਰੀ ੳਤਰੇਗੀ | ਇਸ ਮੌਕੇ ਰੇਖਾ ਸਿਆਲ ਦੇ ਸਮਰਥਕਾ ਨੇ ਜਸ਼ਨ ਮਨਾਏ ਤੇ ਆਤਿਸ਼ਬਾਜ਼ੀ ਵੀ ਕੀਤੀ | ਇਸ ਮੌਕੇ ਰਮਨ ਸਿਆਲ, ਸਾ. ਸਰਪੰਚ ਬਲਵਿੰਦਰ ਟਾਕ, ਪ੍ਰਦੀਪ ਸਿਆਲ, ਹੈਪੀ ਕੋਹਲੀ, ਸਤੀਸ਼ ਕੁਮਾਰ, ਹਰਮਨ ਸਿੰਘ, ਟਿੰਕੂ ਸਿਆਲ, ਵਿਜੇ ਸਿਆਲ ਆਦਿ ਹਾਜ਼ਰ ਸਨ |