09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੀਰਤਨ ਦਾ ਗੁਰਦੁਆਰਾ ਬਾਬਾ ਮੋਹਨ ਸਿੰਘ ਸਰਵਾਲੀ ਵਿਖੇ ਪਹੁੰਚਣ 'ਤੇ ਹੋਵੇਗਾ ਨਿੱਘਾ ਸਵਾਗਤ- ਬਾਬਾ ਸਰਬਜੀਤ ਸਿੰਘ ਭਾਗੋਵਾਲ <br/>

Ad Position 21
No active advertisement
ਅਜੀਤ ਡੈਸਕ 30-05-2026
ਧਿਆਨਪੁਰ, 29 ਮਈ (ਕੁਲਦੀਪ ਸਿੰਘ ਸੋਨੂੰ)-ਸੰਤ ਬਾਬਾ ਅਵਤਾਰ ਸਿੰਘ ਜੀ ਛੱਤ ਵਾਲਿਆਂ ਦੀ 18ਵੀਂ ਬਰਸੀ ਨੂੰ ਸਮਰਪਿਤ 31 ਮਈ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦਾ ਗੁਰਦੁਆਰਾ ਬਾਬਾ ਮੋਹਨ ਸਿੰਘ ਨਾਮਧਾਰੀ ਸਰਵਾਲੀ ਵਿਖੇ ਪਹੁੰਚਣ 'ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਵੇਗਾ ਨਿੱਘਾ ਸਵਾਗਤ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਬਾਬਾ ਮੋਹਨ ਸਿੰਘ ਨਾਮਧਾਰੀ ਦੇ ਮੌਜ਼ੂਦਾ ਮੁਖੀ ਬਾਬਾ ਸਰਬਜੀਤ ਸਿੰਘ ਭਾਗੋਵਾਲ ਵਾਲਿਆਂ ਨੇ ਕੀਤਾ | ਉਨ੍ਹਾਂ ਨੇ ਕਿਹਾ 31 ਮਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕੋਟਲੀ ਸੂਰਤ ਮੱਲੀ ਗੁਰਦੁਆਰਾ ਸੰਤ ਬਾਬਾ ਅਵਤਾਰ ਸਿੰਘ ਜੀ ਛੱਤ ਵਾਲਿਆਂ ਦੀ ਸਾਲਾਨਾ ਬਰਸੀ ਸਮਾਗਮ ਦੇ ਸਬੰਧ ਵਿਚ ਆ ਰਹੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਜੀ ਨਾਮਧਾਰੀ ਨੇੜੇ ਸਰਵਾਲੀ ਅੱਡਾ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ ਅਤੇ ਆਈਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਨੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਾਬਾ ਅਵਤਾਰ ਸਿੰਘ ਜੀ ਛੱਤ ਵਾਲਿਆਂ ਦੇ ਪ੍ਰਤੀ ਸ਼ਰਧਾ ਭਾਵਨਾ ਨੂੰ ਉਜਾਗਰ ਕਰਨ ਲਈ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰੋਫ਼ੈਸਰ ਦਲਜੀਤ ਸਿੰਘ ਧਰੋਵਾਲੀ, ਲੈਕਚਰ ਰਣਜੋਧ ਸਿੰਘ ਮੰਮਣ, ਪ੍ਰੋ. ਗੁਰਦੀਪ ਸਿੰਘ ਬਾਜਵਾ ਸਾਰਚੂਰ, ਮਾ. ਦਲਜੀਤ ਸਿੰਘ ਸਾਰਚੂਰ, ਇੰਜੀਨੀਅਰ ਰਾਜਪਾਲ ਸਿੰਘ ਭਾਗੋਵਾਲ, ਸਰਪੰਚ ਹੀਰਾ ਸਿੰਘ ਉਗਰੇਵਾਲ, ਮਹਿਕ ਫੋਟੋ ਸਟੂਡੀਓ ਅਤੇ ਸੋਨੂੰ ਫ਼ੌਜੀ ਉਹਰੇਵਾਲ ਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚਾਵਾ ਨੰਗਲ ਦੀ ਜ਼ਮੀਨ ਨੰੂ ਜਾਂਦਾ 4 ਕਰਮਾ ਰਸਤਾ ਕਿਸਾਨਾਂ ਵਲੋਂ ਖੇਤਾਂ 'ਚ ਮਿਲਾਉਣ ਨਾਲ ਛੋਟੇ ਜਿੰਮੀਦਾਰ ਪ੍ਰੇਸ਼ਾਨ <... ਅਗਲੀ ਖ਼ਬਰ ਮੰਗਾਂ ਦੇ ਸੰਬੰਧ 'ਚ ਭੱਠਾ ਮਜ਼ਦੂਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ <br/>
Ad Position 24