21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੀਂਹ ਪੈਣ ਕਾਰਨ ਗੰਨੇ ਦੀ ਫ਼ਸਲ ਨੰੂ ਮਿਲੀ ਰਾਹਤ

Ad Position 21
No active advertisement
ਅਜੀਤ ਡੈਸਕ 31-05-2026

ਗੁਰਦਾਸਪੁਰ, 30 ਮਈ (ਚੱਕਰਾਜਾ)-ਅਤਿ ਦੀ ਪੈ ਰਹੀ ਗਰਮੀ ਤੋਂ ਬਾਅਦ ਅੱਜ ਸਵੇਰੇ ਤੜਕਸਾਰ ਪਏ ਭਾਰੀ ਮੀਂਹ ਨਾਲ ਜਿਥੇ ਲੋਕਾਂ ਨੰੂ ਗਰਮੀ ਤੋਂ ਭਾਰੀ ਰਾਹਤ ਮਿਲੀ, ਉਥੇ ਹੀ ਇਸ ਮੀਂਹ ਦਾ ਫ਼ਸਲਾਂ ਨੰੂ ਵੀ ਭਾਰੀ ਫ਼ਾਇਦਾ ਮਿਲੇਗਾ | ਭਾਵੇਂ ਕਿ ਜ਼ਿਲਾ ਗੁਰਦਾਸਪੁਰ ਅੰਦਰ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋ ਰਹੀ ਹੈ | ਪਰ ਉਸ ਤੋਂ ਪਹਿਲਾਂ ਪਏ ਭਰਵੇਂ ਮੀਂਹ ਨਾਲ ਜ਼ਮੀਨ ਦੀ ਤਪਸ਼ ਘਟੇਗੀ ਅਤੇ ਲਵਾਈ ਸਮੇਂ ਪਾਣੀ ਦੀ ਘੱਟ ਲੋੜ ਪਵੇਗੀ | ਇਸ ਤੋਂ ਇਲਾਵਾ ਲੂ ਚੱਲਣ ਨਾਲ ਅਤੇ ਔੜ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਗੰਨੇ ਦੀ ਨਵੀਂ ਬੀਜੀ ਫ਼ਸਲ ਨੰੂ ਵੀ ਭਾਰੀ ਰਾਹਤ ਮਿਲੇਗੀ | ਦੇਖਣ ਵਿਚ ਆਇਆ ਸੀ ਕਿ ਪੈ ਰਹੀ ਗਰਮੀ ਕਾਰਨ ਸਰਹੱਦੀ ਖੇਤਰ ਅੰਦਰ ਦਰਿਆ ਰਾਵੀ ਦੇ ਖੇਤਰ 'ਚ ਆਉਂਦੀਆਂ ਜ਼ਮੀਨਾਂ ਜਿਥੇ ਪਾਣੀ ਨਾ ਮਿਲਣ ਕਾਰਨ ਗੰਨੇ ਦੀ ਫ਼ਸਲ ਲਗਪਗ ਸੁੱਕਣ ਦੇ ਕਿਨਾਰੇ ਪਹੁੰਚ ਚੁੱਕੀ ਸੀ ਅਤੇ ਕਿਸਾਨਾਂ ਨੰੂ ਮਹਿੰਗੇ ਮੁੱਲ ਦਾ ਡੀਜ਼ਲ ਬਾਲ ਕੇ ਅਤੇ ਕਈ ਤਰ•ਾਂ ਦੀਆਂ ਮਹਿੰਗੇ ਮੁੱਲ ਦੀਆਂ ਦਵਾਈਆਂ ਦਾ ਛਿੜਕਾਅ ਕਰਕੇ ਫ਼ਸਲਾਂ ਨੰੂ ਸੁੱਕਣ ਅਤੇ ਲੱਗਦੀਆਂ ਬਿਮਾਰੀਆਂ ਤੋਂ ਬਚਾਇਆ ਜਾ ਰਿਹਾ ਸੀ | ਪਰ ਇਸ ਮੀਂਹ ਨਾਲ ਉਨਾਂ ਜ਼ਮੀਨਾਂ 'ਚ ਵੀ ਫ਼ਸਲ ਨੰੂ ਵੱਡੀ ਰਾਹਤ ਮਿਲੇਗੀ, ਜਿਥੇ ਸਿੰਚਾਈ ਦੇ ਕੋਈ ਵਧੀਆ ਪ੍ਰਬੰਧ ਨਹੀਂ ਹਨ | ਇਸ ਤੋਂ ਇਲਾਵਾ ਚਾਰਾ ਅਤੇ ਹੋਰ ਫ਼ਸਲਾਂ ਨੰੂ ਵੀ ਇਸ ਮੀਂਹ ਦਾ ਭਾਰੀ ਲਾਭ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸਲਾਹਪੁਰ ਵਿਚ 3 ਰੋਜ਼ਾ ਗੁਰਮਤਿ ਸਮਾਗਮ 1 ਜੂਨ ਤੋਂ ਅਗਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਜਾਰੀ-ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>
Ad Position 24