ਅਲੀਵਾਲ, 30 ਮਈ (ਸੁੱਚਾ ਸਿੰਘ ਬੁੱਲੋਵਾਲ)-ਅੱਜ ਸਰਕਾਰੀ ਸਕੂਲਾਂ 'ਚ ਅਧਿਆਪਕ-ਮਾਪੇ ਦੀ ਮਿਲਣੀ ਸੀ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਪਹੁੰਚੇ ਤੇ ਅਧਿਆਪਕਾਂ ਨਾਲ ਮਿਲਣੀ ਹੋਈ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਕਾਰਜਗੁਜ਼ਾਰੀ 'ਤੇ ਚਾਨਣਾ ਪਾਇਆ ਗਿਆ ਅਤੇ ਛੁੱਟੀਆਂ 'ਚ ਕਰਨ ਲਈ ਕੰਮ ਵੀ ਦਿੱਤਾ ਗਿਆ | ਇਸੇ ਮੌਕੇ ਮਾਝਾ ਜ਼ੋਨ ਦੇ ਸਿੱਖਿਆ ਵਿੰਗ ਦੇ ਇੰਚਾਰਜ ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਸਰਕਾਰੀ ਸਕੂਲ ਦਾਬਾਂਵਾਲ, ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸੁਨੱਈਆ ਅਤੇ ਸਰਕਾਰੀ ਸਕੂਲ ਸਾਰਚੂਰ ਦੇ ਸਕੂਲਾਂ ਦਾ ਦੌਰਾ ਕੀਤਾ ਤੇ ਮਾਪਿਆਂ ਨਾਲ ਵੀ ਮੁਲਾਕਾਤ ਕੀਤੀ | ਮਾਪਿਆਂ ਕੋਲੋਂ ਬੱਚਿਆਂ ਦੀ ਪੜ੍ਹਾਈ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲਾਂ ਦੇ ਪਿ੍ੰਸੀਪਲ, ਮੁੱਖ ਅਧਿਆਪਕਾਂ ਕੋਲੋਂ ਸਕੂਲਾਂ ਦੇ ਅਧੂਰੇ ਕੰਮਾਂ ਦੀ ਸੂਚੀ ਵੀ ਮੰਗੀ ਤੇ ਕਿਹਾ ਕਿ ਆਪ ਸਰਕਾਰ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ | ਅੰਤ ਵਿਚ ਉਨ੍ਹਾਂ ਕਿਹਾ ਕਿ ਅਧਿਆਪਕ ਵਧੀਆ ਮਿਹਨਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਚੰਗੇ ਭਵਿੱਖ ਲਈ ਬੱਚਿਆਂ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਪੜ੍ਹਾਈਏ, ਕਿਉਂਕਿ ਇਹ ਪੀੜੀ ਸਾਡੇ ਸਮਾਜ ਦਾ ਭਵਿੱਖ ਹੈ |