22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

'ਆਪ' ਉਮੀਦਵਾਰ ਪਿੰਦਰਪਾਲ ਰਾਜੂ ਨੇ ਵਾਰਡ ਨੰਬਰ 9 'ਚ ਭਖਾਇਆ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 31-05-2026
ਦੀਨਾਨਗਰ, 30 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-13 ਜੂਨ ਨੂੰ ਹੋਣ ਵਾਲੀਆਂ ਨਗਰ ਕੌਂਸਲ ਦੀਨਾਨਗਰ ਦੀਆਂ ਚੋਣਾਂ ਲਈ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੰਦਰਪਾਲ ਸਿੰਘ ਰਾਜੂ ਨੇ ਅਪਣਾ ਚੋਣ ਪ੍ਰਚਾਰ ਭਖਾ ਦਿੱਤਾ ਹੈ | ਪਿੰਦਰਪਾਲ ਸਿੰਘ ਰਾਜੂ ਨੇ ਵਾਰਡ ਨੰਬਰ 9 ਦੇ ਬੇਰੀਆਂ ਮੁਹੱਲੇ ਅੰਦਰ ਸਾਥੀਆਂ ਸਮੇਤ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਕੰਮਾਂ ਦੇ ਅਧਾਰ 'ਤੇ ਆਪਣੇ ਲਈ ਵੋਟਾਂ ਮੰਗੀਆਂ | ਇਸ ਮੌਕੇ ਪਿੰਦਰਪਾਲ ਸਿੰਘ ਰਾਜੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਇਸ ਸਰਕਾਰ ਨੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਘਰੇਲੂ ਬਿਜਲੀ ਦੇ ਹਰ ਮਹੀਨੇ ਮੁਫ਼ਤ 300 ਯੂਨਿਟ, ਸਰਕਾਰੀ ਸਕੂਲਾਂ ਅੰਦਰ ਸ਼ਾਨਦਾਰ ਵਾਤਾਵਰਨ ਅਤੇ ਆਧੁਨਿਕ ਸਹੂਲਤਾਂ, ਥਾਂ ਥਾਂ ਖੁੱਲੇ੍ਹ ਆਮ ਆਦਮੀ ਕਲੀਨਿਕ, ਮੇਰੀ ਰਸੋਈ ਯੋਜਨਾ ਤਹਿਤ ਰਸੋਈ ਕਿੱਟਾਂ ਅਤੇ ਮਹਿਲਾਵਾਂ ਨੂੰ ਹਜ਼ਾਰ, ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਦੀਆਂ ਯੋਜਨਾਵਾਂ ਨੇ ਲੋਕਾਂ ਦੀ ਜ਼ਿੰਦਗੀ ਉੱਪਰ ਵੱਡਾ ਅਸਰ ਪਾਇਆ ਹੈ | ਜਿਸ ਕਾਰਨ ਲੋਕ ਭਗਵੰਤ ਮਾਨ ਸਰਕਾਰ ਕੋਲੋਂ ਖੁਸ਼ ਹਨ | ਉਨ੍ਹਾਂ ਕਿਹਾ ਕਿ 13 ਜੂਨ ਨੂੰ ਨਗਰ ਕੌਂਸਲ ਦੀਨਾਨਗਰ ਲਈ ਹੋਣ ਵਾਲੀਆਂ ਵੋਟਾਂ 'ਚ ਵੀ ਦੀਨਾਨਗਰ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣਗੇ | ਜਿਸ ਮਗਰੋਂ ਦੀਨਾਨਗਰ ਸ਼ਹਿਰ ਅੰਦਰ ਸਰਵਪੱਖੀ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾਵੇਗੀ | ਇਸ ਮੌਕੇ ਕਮਲ ਕਿਸ਼ੋਰ, ਰਜੇਸ਼ ਕੁਮਾਰ ਅਤੇ ਤਨੂੰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਝਾ ਜ਼ੋਨ ਸਿੱਖਿਆ ਵਿੰਗ ਦੇ ਇੰਚਾਰਜ ਪਿ੍ੰਸੀਪਲ ਸੰਧੂ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਸਥਾਨਿਕ ਸਰਕਾਰਾਂ ਚੋਣ ਨਤੀਜਿਆਂ ਨੇ 'ਆਪ' ਵਰਕਰਾਂ 'ਚ ਜੋਸ਼ ਭਰਿਆ-ਆਗੂ
Ad Position 24