26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੰਜਾਬ ਦੇ ਨੌਜਵਾਨ ਅੱਗੇ ਆਉਣ ਤੇ ਵਿਸ਼ਵ ਪੱਧਰੀ ਉਦਯੋਗ ਸਥਾਪਤ ਕਰਨ : ਪਰਮਜੀਤ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 01-06-2026
ਬਟਾਲਾ, 31 ਮਈ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਲਗਪਗ ਹਰ ਘਰ ਤੋਂ ਇਕ 2 ਨੌਜਵਾਨ ਵਿਦੇਸ਼ ਵਿਚ ਹਨ, ਜਿਸ ਕਰ ਕੇ ਪੰਜਾਬ ਦੇ ਹਰ ਪਿੰਡ ਵਿਚ ਕਰੋੜਾਂ ਰੁਪਏ ਦੀ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਅਜਿਹੇ ਪਰਿਵਾਰ ਦੇ ਬੱਚੇ 2 ਡੰਗ ਦੀ ਰੋਟੀ ਲਈ ਵਿਦੇਸ਼ ਵਿਚ ਜਾ ਕੇ ਮਜ਼ਦੂਰੀ ਕਰ ਰਹੇ ਹਨ, ਹਾਲਾਂਕਿ ਅਜਿਹੇ ਨੌਜਵਾਨ ਚੰਗੀ ਪ੍ਰਤਿਭਾ ਰੱਖਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੁਨੀਆਂ ਦੇ ਹਰ ਦੇਸ਼ ਵਿਚ ਵਪਾਰ ਕਰ ਰਹੇ ਹਨ, ਪਰ ਫਿਰ ਵੀ ਇਕ ਸਵਾਲ ਉੱਠਦਾ ਹੈ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ 500 ਕੰਪਨੀਆਂ ਵਿਚ ਪੰਜਾਬ ਦੀਆਂ ਕਿੰਨੀਆਂ ਕੰਪਨੀਆਂ ਹਨ | ਸ: ਗਿੱਲ ਨੇ ਚਿੰਤਾ ਪ੍ਰਗਟਾਈ ਹੈ ਕਿ ਸਾਡੇ ਕੋਲ ਮਿਹਨਤ ਕਰਨ ਦਾ ਜਜ਼ਬਾ ਹੈ, ਸਾਡੇ ਨੌਜਵਾਨਾਂ ਕੋਲ ਪੂੰਜੀ ਹੈ ਅਤੇ ਸਭ ਤੋਂ ਵੱਡੀ ਗੱਲ ਸਾਡੇ ਕੋਲ ਹੁਨਰ ਹੈ, ਪਰ ਫਿਰ ਅਸੀਂ ਵੱਡੇ ਉਦਯੋਗਿਕ ਘਰ ਕਿਉਂ ਨਹੀਂ ਖੜ•ੇ ਕਰ ਸਕੇ? ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਵਰਗ ਨੂੰ ਸਿਰਫ਼ ਨੌਕਰੀਆਂ ਦੀ ਨਹੀਂ, ਵਿਸ਼ਵ ਪੱਧਰੀ ਕੰਪਨੀਆਂ ਬਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਅਗਲਾ ਅੰਦੋਲਨ 'ਖੇਤੀ ਤੋਂ ਅੱਗੇ–ਉਦਯੋਗ, ਤਕਨਾਲੋਜੀ ਅਤੇ ਗਲੋਬਲ ਬ੍ਰਾਂਡ' ਹੋਵੇਗਾ, ਕਿਉਂਕਿ ਜਿਸ ਦਿਨ ਪੰਜਾਬ ਦੀਆਂ ਆਪਣੀਆਂ ਵਿਸ਼ਵ ਪੱਧਰੀ 500 ਕੰਪਨੀਆਂ ਹੋਣਗੀਆਂ, ਉਸ ਦਿਨ ਹਜ਼ਾਰਾਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਪੰਜਾਬ ਆਪਣੇ ਆਪ ਖ਼ੁਸ਼ਹਾਲੀ ਦੇ ਰਾਹ ਤੁਰ ਪਏਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਨੌਜਵਾਨ ਅੱਗੇ ਆਉਣ ਤੇ ਵਿਸ਼ਵ ਪੱਧਰੀ ਉਦਯੋਗ ਸਥਾਪਤ ਕਰਨ : ਪਰਮਜੀਤ ਸਿੰਘ ਗਿੱਲ <br/> ਅਗਲੀ ਖ਼ਬਰ ਸਤਿਕਾਰ ਸੋਧ ਐਕਟ ਵਿਰੁੱਧ ਹੋਈ ਪੰਥਕ ਕਨਵੈਨਸ਼ਨ ਵਿਚ ਮੈਂਬਰ ਜੱਸਲ ਦੀ ਅਗਵਾਈ ਹੇਠ ਸੰਗਤਾਂ ਪਹੁੰਚੀਆਂ <br/>
Ad Position 24