25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਥੋਮਸ ਮਸੀਹ ਵਲੋਂ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਾਥੀਆਂ ਸਮੇਤ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 06-06-2026
ਧਾਰੀਵਾਲ, 5 ਜੂਨ (ਜੇਮਸ ਨਾਹਰ)-ਭਾਜਪਾ ਘੱਟ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਥੋਮਸ ਮਸੀਹ ਵਲੋ ਭਾਜਪਾ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਸਾਥੀਆਂ ਸਮੇਤ ਉਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਕੇ ਕੇਵਲ ਸਿੰਘ ਢਿੱਲੋ ਨੂੰ ਉਨ੍ਹਾਂ ਦੇ ਪੰਜਾਬ ਪ੍ਰਧਾਨ ਨਿਯੁਕਤ ਹੋਣ ਦੀ ਵਧਾਈ ਦਿੰਦੇ ਹੋਏ ਗੁਲਦਸਤਾ ਭੇਟ ਕਰ ਕੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿਚ ਭਾਰਤੀ ਜਨਤਾ ਪਾਰਟੀ ਦੀ ਚੜਤ ਬਣਾਈ ਰੱਖਣ ਦੁਵਾਵਾਂ ਦਿਤੀਆਂ | ਇਸ ਮੌਕੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਥੋਮਸ ਮਸੀਹ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਸੂਬੇ ਪੰਜਾਬ ਵਿਚ ਕੀਤੀ ਮਿਹਨਤ ਸਦਕਾ ਭਾਜਪਾ ਪਾਰਟੀ 2027 ਦੀਆਂ ਚੋਣਾਂ ਸ਼ਾਨਦਾਰ ਪ੍ਰਦਰਸ਼ਨ ਕਰੇਗੀ | ਇਸ ਮੌਕੇ ਇਸ ਮੌਕੇ ਲਖਵਿੰਦਰ ਸਿੰਘ ਮੁੱਖ ਬੁਲਾਰਾ, ਚਰਨ ਮਸੀਹ ਦਫਤਰ ਸੈਕਟਰੀ, ਕਸ਼ਮੀਰ ਮਸੀਹ ਪੰਜਾਬ ਸੈਕਟਰੀ, ਐਸ.ਐਸ. ਪੱਡਾ ਸੂਬਾ ਸੈਕਟਰੀ, ਰਾਗੀ ਫਲੀਫ ਆਫਿਸ ਸੈਕਟਰੀ, ਮਨੀਸ਼ ਮਸੀਹ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਬਲਦੇਵ ਮਸੀਹ ਮੀਤ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ, ਸੁਸ਼ੀਲ ਦੇਵਗਨ ਸੀਨੀਅਰ ਆਗੂ, ਸਿੰਦਾ ਮਸੀਹ ਸੈਕਟਰੀ ਗੁਰਦਾਸਪੁਰ ਆਦਿ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਕਾਦੀਆਂ ਲਈ ਕੁੱਲ 54 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਤੋਂ ਸੁਖਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਨਿਯੁਕਤ <br...
Ad Position 24