ਕਾਦੀਆਂ, 5 ਜੂਨ (ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੇ 15 ਵਾਰਡਾਂ ਵਿਚ 92 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਏ ਜਾਣ ਉਪਰੰਤ ਅੱਜ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ 54 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ | ਇਕ ਵਾਰਡ 'ਤੇ ਬਿਨ੍ਹਾਂ ਮੁਕਾਬਲਾ ਉਮੀਦਵਾਰ ਚੋਣ ਹੋਣੀ ਹੈ | ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਵਲੋਂ 13 ਵਾਰਡਾਂ, ਸ਼ੋ੍ਰਮਣੀ ਅਕਾਲੀ ਦਲ ਵਲੋਂ 12, ਆਮ ਆਦਮੀ ਪਾਰਟੀ ਵਲੋਂ 14 ਵਾਰਡਾਂ, ਭਾਜਪਾ ਵਲੋਂ 6 ਅਤੇ ਆਜ਼ਾਦ 8 ਉਮੀਦਵਾਰ ਖੜ੍ਹੇ ਹੋਏ ਹਨ |