25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਬੱਬੇਹਾਲੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 06-06-2026
ਗੁਰਦਾਸਪੁਰ, 5 ਜੂਨ (ਚੱਕਰਾਜਾ)-ਰੈੱਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਬੱਬੇਹਾਲੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਮੌਕੇ ਤੇਲੰਗਾਨਾ ਤੋਂ ਕਿਸ਼ੋਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜੋ ਇਸ ਸਮੇਂ 1 ਮਈ 2026 ਨੂੰ ਸ਼ੁਰੂ ਹੋਏ ਸ਼ਾਨਦਾਰ ਆਲ-ਇੰਡੀਆ ਮੋਟਰਸਾਈਕਲ ਟੂਰ 'ਤੇ ਹਨ | ਇਸ ਵਿਲੱਖਣ ਯਾਤਰਾ ਰਾਹੀਂ ਉਹ ਜਨਤਾ 'ਚ ਰਾਸ਼ਟਰੀ ਏਕਤਾ, ਵਾਤਾਵਾਰਨ ਜਾਗਰੂਕਤਾ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਆਦਰਸ਼ਾਂ ਤੇ ਯੋਗਦਾਨ ਦੇ ਸੰਦੇਸ਼ ਫੈਲਾ ਰਹੇ ਹਨ | ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਪੁਰਸਕਾਰ ਜੇਤੂ ਤੇ ਕੇਂਦਰ ਦੇ ਨਿਰਦੇਸ਼ਕ ਰੋਮੇਸ਼ ਮਹਾਜਨ ਨੇ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਤੇ ਇਤਿਹਾਸ ਬਾਰੇ ਦੱਸਿਆ | ਇਸ ਮੌਕੇ ਸਾਰੇ ਭਾਗੀਦਾਰਾਂ ਨੇ ਹਾਨੀਕਾਰਕ ਸਮੱਗਰੀ ਦੀ ਵਰਤੋਂ ਤੋਂ ਬਚਣ, ਵਾਤਾਵਰਨ ਦੀ ਰੱਖਿਆ ਤੇ ਸੰਭਾਲ ਲਈ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਪ੍ਰਣ ਲਿਆ | ਇੰਦਰਜੀਤ ਸਿੰਘ ਬਾਜਵਾ ਨੇ ਵਿਸ਼ਵ ਵਾਤਾਵਰਨ ਦਿਵਸ ਦੇ ਵਿਸ਼ਵ-ਵਿਆਪੀ ਮਹੱਤਵ ਨੂੰ ਉਜਾਗਰ ਕੀਤਾ | ਪ੍ਰੋਗਰਾਮ ਦੌਰਾਨ ਕੇਂਦਰ 'ਚ ਇਲਾਜ ਅਧੀਨ ਮਰੀਜ਼ਾਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ, ਜਿਨ੍ਹਾਂ ਨੇ ਵਾਤਾਵਰਨ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦਾ ਵਾਅਦਾ ਕੀਤਾ | ਇਸ ਮੌਕੇ ਬਖ਼ਸ਼ੀ ਰਾਜ ਕੋਆਰਡੀਨੇਟਰ ਜ਼ਿਲ੍ਹਾ ਬਾਲ ਭਲਾਈ ਪ੍ਰੀਸ਼ਦ, ਰਘਬੀਰ ਸਿੰਘ, ਮੈਡਮ ਆਭਾ ਸ਼ਰਮਾ, ਕੋਮਲਪ੍ਰੀਤ ਕੌਰ, ਸੁਰਜੀਤ ਕੌਰ, ਸਰੋਜ ਬਾਲਾ, ਡੌਲੀ ਸ਼ਰਮਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਲਾਕੇ ਦੇ ਬਹੁਤੇ ਪਿੰਡਾਂ 'ਚ ਅਜੇ ਨਹੀਂ ਬਣੀਆਂ ਖੇਤੀਬਾੜੀ ਸਭਾਵਾਂ <br/> ਅਗਲੀ ਖ਼ਬਰ ਐੱਸ.ਐਸ.ਐਮ. ਕਾਲਜ ਵਿਖੇ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ
Ad Position 24