01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜਥੇਦਾਰ ਮਹਿੰਦਰ ਸਿੰਘ ਸੰਧਵਾਂ ਦੀ ਯਾਦ ’ਚ 6ਵਾਂ 6 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 07-06-2026

ਘੁਮਾਣ, 6 ਜੂਨ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਲੱਧਾ ਮੁੰਡਾ ਵਿਖੇ ਜਥੇਦਾਰ ਮਹਿੰਦਰ ਸਿੰਘ ਸੰਧਵਾਂ ਦੀ ਯਾਦ ਵਿਚ 6 ਰੋਜ਼ਾ 6ਵਾਂ ਫੁੱਟਬਾਲ ਟੂਰਨਾਮੈਂਟ ਸਕੂਲ ਦੇ ਖੇਡ ਮੈਦਾਨ ਵਿਚ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦੇ ਅਖੀਰਲੇ ਦਿਨ ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ ਅਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਉਦਘਾਟਨ ਕੀਤਾ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਨ੍ਹਾਂ ਫੁੱਟਬਾਲ ਮੁਕਾਬਲਿਆਂ ਵਿਚ ਗੁਰਦਾਸਪੁਰ, ਪਠਾਨਕੋਟ, ਕਪੂਰਥਲਾ ਤੇ ਅੰਮ੍ਰਿਤਸਰ ਤੋਂ 24 ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਲੱਧਾ ਮੁੰਡਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰ ਕੇ 51000 ਰਾਸ਼ੀ ਅਤੇ ਦੂਸਰੇ ਸਥਾਨ ‘ਤੇ ਰਹਿਣ ਵਾਲੀ ਦਿਆਲਗੜ੍ਹ ਦੀ ਟੀਮ ਨੇ 35000 ਰਾਸ਼ੀ ਜਿੱਤੀ। ਖੇਡ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੇ ਖੇਡ ਮੇਲੇ ਵਿਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 61000 ਰਾਸ਼ੀ ਦਿੱਤੀ ਜਾਵੇਗੀ। ਮੁੱਖ ਮਹਿਮਾਨਾਂ ਵਲੋਂ ਜੇਤੂਆਂ ਨੂੰ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜਥੇਦਾਰ ਮਹਿੰਦਰ ਸਿੰਘ ਸੰਧਵਾਂ ਸਪੋਰਟਸ ਕਲੱਬ ਵਲੋਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ ਅਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਸਮੇਤ ਪਹੁੰਚੀਆਂ ਹੋਰ ਅਹਿਮ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਪ੍ਰਬੰਧਕਾਂ ਨੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦਾ ਖੇਡ ਸਟੇਡੀਅਮ ਅਤੇ ਲਾਇਟਾਂ ਲਗਾਉਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਸੰਧਵਾਂ ਸਪੋਰਟਸ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਧਵਾਂ, ਦਿਲਬਾਗ ਸਿੰਘ ਲੱਧਾਮੁੰਡਾ ਤੇ ਕਵੀਸ਼ਰ ਗੁਰਦੇਵ ਸਿੰਘ, ਭਾਈ ਸੰਤੋਖ ਸਿੰਘ ਰੱਬ ਜੀ, ਜਗਦੀਪ ਸਿੰਘ ਯੂ.ਐੱਸ.ਏ., ਬਲਕਾਰ ਸਿੰਘ ਅਠਵਾਲ, ਸਰਪੰਚ ਤਜਿੰਦਰ ਸਿੰਘ ਸੰਧਵਾਂ, ਸਰਪੰਚ ਹਰਕੀਰਤ ਸਿੰਘ ਬੱਬੂ, ਡਾ. ਭੁਪਿੰਦਰ ਸਿੰਘ, ਨਵਪ੍ਰੀਤ ਸਿੰਘ ਅਠਵਾਲ, ਗੁਰਜੰਟ ਸਿੰਘ ਭਿੰਡਰ, ਜਥੇਦਾਰ ਜੋਗਿੰਦਰ ਸਿੰਘ ਸੰਧਵਾਂ, ਲਵਪ੍ਰੀਤ ਸਿੰਘ ਲਵਲੀ, ਰੁਪਿੰਦਰ ਸਿੰਘ ਅਠਵਾਲ, ਅਮਰਜੀਤ ਸਿੰਘ ਲੱਧਾ ਮੁੰਡਾ, ਐਡਵੋਕੇਟ ਰਾਜਬੀਰ ਸਿੰਘ ਸੰਧਵਾਂ, ਅਰਸ਼ਦੀਪ ਸਿੰਘ ਮੈਂਬਰ, ਲਵਪ੍ਰੀਤ ਸਿੰਘ, ਬਾਬਾ ਸਤਨਾਮ ਸਿੰਘ ਮੈਂਬਰ ਗੁਰਮੀਤ ਸਿੰਘ, ਮੈਂਬਰ ਸਤਵਿੰਦਰ ਸਿੰਘ ਮੈਂਬਰ, ਸਰਪੰਚ ਅਮਰਜੀਤ ਸਿੰਘ, ਅਮਰਜੀਤ ਸਿੰਘ ਸੰਧੂ, ਸੁਖਜਿੰਦਰ ਸਿੰਘ ਲੱਖੂਵਾਲ, ਜਥੇਦਾਰ ਜੋਗਿੰਦਰ ਸਿੰਘ ਹਰਪ੍ਰੀਤ ਸਿੰਘ, ਸੋਨਾ ਸੰਧਵਾਂ, ਡਾਕਟਰ ਕੁਲਦੀਪ ਸਿੰਘ, ਸੁਖ ਸਾਗਰ ਬੀਰ ਸਿੰਘ ਢੰਡੇ, ਜੇ.ਈ. ਉੱਤਮਬੀਰ ਸਿੰਘ, ਸਤਵਿੰਦਰ ਸਿੰਘ, ਸਰਵਣ ਸਿੰਘ ਸ਼ੰਮਾ, ਜੋਬਨਪ੍ਰੀਤ ਸਿੰਘ, ਗੁਰਬਾਜ ਸਿੰਘ ਬੂਰੀਆ, ਗੁਰਜੰਟ ਸਿੰਘ ਜੰਟੀ, ਮਲਕੀਤ ਸਿੰਘ ਅਠਵਾਲ, ਸੁਖ ਸਾਗਰ ਵੀਰ ਸਿੰਘ ਢਿੱਲੋਂ ਐਡਵੋਕੇਟ, ਅਰਸ਼ਦੀਪ ਸਿੰਘ ਸੰਧਵਾਂ, ਨਵਪ੍ਰੀਤ ਸਿੰਘ ਅਠਵਾਲ, ਸੈਕਟਰੀ ਸੰਦੀਪ ਸਿੰਘ, ਭਿੰਦਾ ਜੱਟ, ਭੁਪਿੰਦਰ ਸਿੰਘ, ਬਲਬੀਰ ਸਿੰਘ, ਪ੍ਰਕਾਸ਼ ਸਿੰਘ, ਸਰਪੰਚ ਮਹਿਤਾਬ ਸਿੰਘ, ਸਰਪੰਚ ਗੁਰਮੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 2027 ਦੀਆਂ ਚੋਣਾਂ ਲੜਾਂਗੇ : ਹਲਕਾ ਇੰਚਾਰਜ ਜਥੇਦਾਰ ਜੌਲੀ ਅਗਲੀ ਖ਼ਬਰ ਪਟਿਆਲਾ ਵਿਖੇ ਧਰਨਾਕਾਰੀਆਂ ‘ਤੇ ਲਾਠੀਚਾਰਜ ਕਰਨਾ ਨਿੰਦਣਯੋਗ -ਸਹਾਏਪੁਰ, ਗਿੱਲ
Ad Position 24