ਬਟਾਲਾ, 12 ਜੂਨ (ਸਤਿੰਦਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਇਲਾਕਾ ਵਾਸੀਆਂ ਦੀ ਮੀਟਿੰਗ ਕੀਤੀ ਗਈ | ਮੀਟਿੰਗ 'ਚ ਰਮਿੰਦਰ ਸਿੰਘ ਭਾਮ ਉੱਪਰ ਹੋਏ ਮੁਕੱਦਮੇ ਨੂੰ ਲੈ ਕੇ 16 ਜੂਨ ਨੂੰ ਥਾਣਾ ਸੇਖਵਾਂ ਅੱਗੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ | ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਹ ਤੇ ਮਨਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਰਮਿੰਦਰ ਸਿੰਘ ਭਾਮ ਨੂੰ ਥਾਣਾ ਸੇਖਵਾਂ ਵਲੋਂ ਇਕ ਮੁਕੱਦਮੇ ਚ ਨਾਮਜ਼ਦ ਕੀਤਾ ਗਿਆ ਸੀ, ਜਦਕਿ ਰਮਿੰਦਰ ਸਿੰਘ ਦਾ ਉਸ ਮੁਕੱਦਮੇ ਨਾਲ ਕੋਈ ਵੀ ਸੰਬੰਧ ਨਹੀਂ ਸੀ | ਇਸ ਸੰਬੰਧੀ ਜਥੇਬੰਦੀ ਤੇ ਪਰਿਵਾਰ ਵਲੋਂ ਡਿਪਟੀ ਕਮਿਸ਼ਨਰ ਤੇ ਸਬੰਧਿਤ ਡੀ.ਐੱਸ.ਪੀ. ਨੂੰ ਵਾਰ-ਵਾਰ ਮਿਲਿਆ ਗਿਆ, ਪਰ ਇਸ ਮਾਮਲੇ ਦੀ ਜਾਂਚ ਕਰਕੇ ਰਮਿੰਦਰ ਸਿੰਘ ਭਾਮ ਨੂੰ ਮੁਕੱਦਮੇ ਵਿਚੋਂ ਕੱਢਣ ਦੀ ਬਜਾਏ ਵਾਧਾ-ਜ਼ੁਰਮ ਕਰਕੇ ਉਸ ਨੂੰ ਨਾਮਜ਼ਦ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਕਥਿਤ ਤੌਰ 'ਤੇ ਸਿਆਸੀ ਸ਼ਹਿ ਉੱਪਰ ਇਸ ਮਾਮਲੇ ਵਿਚ ਰਮਿੰਦਰ ਸਿੰਘ ਨੂੰ ਫਸਾ ਰਹੀ ਹੈ | ਆਗੂਆਂ ਨੇ ਕਿਹਾ ਕਿ 16 ਜੂਨ ਨੂੰ ਪੂਰੇ ਇਲਾਕੇ ਵਿਚੋਂ ਸੈਂਕੜੇ ਕਿਸਾਨ ਟਰੈਕਟਰ-ਟਰਾਲੀਆਂ ਉੱਪਰ ਪਹੁੰਚ ਕੇ ਥਾਣਾ ਸੇਖਵਾਂ ਮੂਹਰੇ ਧਰਨਾ ਦਿੱਤਾ ਦੇਣਗੇ | ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਅਮਰ ਕ੍ਰਾਂਤੀ, ਇਫ਼ਟੂ ਦੇ ਸੁਖਦੇਵ ਰਾਜ ਬਹਿਰਾਮਪੁਰ, ਦਵਿੰਦਰ ਸਿੰਘ, ਅਮਰਦੀਪ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਗਗਨਪ੍ਰੀਤ ਸਿੰਘ, ਸੁਖਚੈਨ ਸਿੰਘ, ਹਰਨਾਮ ਸਿੰਘ, ਚਰਨ ਸਿੰਘ, ਸੱਤਾ, ਰਵਿੰਦਰ ਸਿੰਘ, ਮੱਖਣ ਸਿੰਘ, ਹੀਰਾ ਸਿੰਘ, ਬਲਜਿੰਦਰ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ |