19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਾਬਾ ਘੋਨੀ ਸ਼ਾਹ ਦਰਬਾਰ ਨਾਲਾ ਵਿਖੇ ਇਤਿਹਾਸਕ ਮੇਲੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 14-06-2026
ਘਰੋਟਾ, 13 ਜੂਨ (ਸੰਜੀਵ ਗੁਪਤਾ)-ਬਾਬਾ ਘੋਨੀ ਸ਼ਾਹ ਦਰਬਾਰ ਨਾਲਾ ਵਿਖੇ ਹੋਣ ਵਾਲੇ ਇਤਿਹਾਸਕ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੀਟਿੰਗ ਵਿਚ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ 22 ਜੂਨ ਨੂੰ ਸਾਲਾਨਾ ਮੇਲਾ ਅਤੇ 23 ਜੂਨ ਨੂੰ ਰਵਾਇਤੀ ਛਿੰਝ ਮੇਲਾ ਕਰਵਾਇਆ ਜਾਵੇਗਾ | ਮੇਲੇ ਵਿਚ ਇਲਾਕੇ ਭਰ ਤੋਂ ਸੰਗਤਾਂ, ਖੇਡ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਦੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਵੱਖ-ਵੱਖ ਪ੍ਰਬੰਧਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ | ਕਮੇਟੀ ਮੈਂਬਰਾਂ ਨੇ ਮੇਲੇ ਦੇ ਸਫਲ ਅਤੇ ਸ਼ਾਂਤੀਪੂਰਨ ਆਯੋਜਨ ਲਈ ਸਫ਼ਾਈ, ਸੁਰੱਖਿਆ, ਪਾਰਕਿੰਗ, ਲੰਗਰ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਇਸ ਦੇ ਨਾਲ ਹੀ ਵੱਖ-ਵੱਖ ਜ਼ਿੰਮੇਵਾਰੀਆਂ ਲਈ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ, ਤਾਂ ਜੋ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾ ਸਕਣ | ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸੰਕਲਪ ਲਿਆ ਕਿ ਬਾਬਾ ਘੋਨੀ ਸ਼ਾਹ ਜੀ ਦੇ ਇਸ ਇਤਿਹਾਸਕ ਮੇਲੇ ਨੂੰ ਪੂਰੀ ਸ਼ਰਧਾ, ਉਤਸ਼ਾਹ ਅਤੇ ਭਾਈਚਾਰਕ ਸਾਂਝ ਨਾਲ ਸਫਲਤਾ ਪੂਰਵਕ ਨੇਪਰੇ ਚਾੜਿ੍ਹਆ ਜਾਵੇਗਾ | ਇਸ ਮੌਕੇ ਕਮੇਟੀ ਮੈਂਬਰ ਸਤੀਸ਼, ਅਭਿਸ਼ੇਕ ਸਲਾਰੀਆ, ਗੌਰਵ, ਸੁਖਦੇਵ, ਕਰਨ ਸਿੰਘ, ਤੀਰਥ ਸਿੰਘ, ਰਾਮਬੋਧ ਸਿੰਘ, ਗੋਲਡੀ ਸਲਾਰੀਆ, ਅਭੀ ਸਲਾਰੀਆ, ਵਿਕਰਮ ਸਿੰਘ, ਮਾਸਟਰ ਬਚਨ ਲਾਲ ਤੇ ਬਿੱਲੂ ਸਮੇਤ ਹੋਰ ਪਤਵੰਤੇ ਅਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਤਰੀ ਕਟਾਰੂਚੱਕ ਨੇ ਵਾਰਡ ਨੰਬਰ-45 'ਚ ਡੀਪ ਬੋਰ ਦੇ ਕੰਮ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਨਰਿੰਦਰ ਮਹਾਜਨ ਵਪਾਰ ਮੰਡਲ ਪਠਾਨਕੋਟ ਦੇ ਸੀਨੀਅਰ ਉਪ ਪ੍ਰਧਾਨ ਨਿਯੁਕਤ
Ad Position 24