ਤਾਰਾਗੜ੍ਹ, 14 ਜੂਨ (ਸੋਹਨ ਲਾਲ)-ਕਸਬਾ ਤਾਰਾਗੜ੍ਹ ਵਿਚ ਕਿ੍ਕਟ ਟੂਰਨਾਮੈਂਟ ਪਿੰਡ ਦੀ ਕਮੇਟੀ ਵਲੋਂ ਬਾਬਾ ਸੰਖਾਲ ਨਾਥ ਜੀ, ਬਾਬਾ ਸਾਈਾ ਦਾਸ ਜੀ ਨੂੰ ਸਮਰਪਿਤ 41ਵਾਂ ਓਪਨ ਕਿ੍ਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਬੀ.ਜੇ.ਪੀ. ਜ਼ਿਲ੍ਹਾ ਉਪ ਪ੍ਰਧਾਨ ਬਾਬਾ ਗਣੇਸ਼ਵਰ ਸਿੰਘ, ਬੀ.ਜੇ.ਪੀ. ਤਾਰਾਗੜ੍ਹ ਮੰਡਲ ਪ੍ਰਧਾਨ ਐਸ.ਸੀ. ਮੋਰਚਾ ਰਾਕੇਸ਼ ਕੁਮਾਰ ਮਾਜਰਾ, ਬੀ.ਜੇ.ਪੀ. ਮੰਡਲ ਜਨਰਲ ਸਕੱਤਰ ਸੁਰਿੰਦਰ ਬਕਨੌਰ, ਬੀ.ਜੇ.ਪੀ. ਮੰਡਲ ਉਪ ਪ੍ਰਧਾਨ ਸੱਜਣ ਸਿੰਘ ਨੇ ਰਿਬਨ ਕੱਟ ਕੇ 9ਵੇਂ ਦਿਨ ਦੇ ਮੈਚ ਦਾ ਉਦਘਾਟਨ ਕੀਤਾ | ਇਸ ਮੌਕੇ ਬੀ.ਜੇ.ਪੀ. ਜ਼ਿਲ੍ਹਾ ਉਪ ਪ੍ਰਧਾਨ ਬਾਬਾ ਗਣੇਸ਼ਵਰ ਸਿੰਘ ਨੇ 11000 ਰੁਪਏ ਪ੍ਰਬੰਧਕ ਕਮੇਟੀ ਨੂੰ ਦੇ ਕੇ ਆਪਣਾ ਯੋਗਦਾਨ ਪਾਇਆ | ਇਸ ਮੌਕੇ ਲਲਿਤ ਸ਼ਰਮਾ, ਰਜਿੰਦਰ ਰਾਜੂ ਫ਼ੌਜੀ, ਕਰਨੈਲ ਸਿੰਘ, ਸੁਰਜੀਤ ਸਿੰਘ, ਸੰਦੀਪ ਸੰਨੀ, ਫੌਜੀ ਜਤਿੰਦਰ ਕੁਮਾਰ, ਪੰਚ ਰਵੀ ਕੁਮਾਰ, ਜਸਵੀਰ ਸਿੰਘ, ਸਰਬਜੀਤ ਸਿੰਘ ਤੇ ਪਿੰਡ ਦੇ ਪਤਵੰਤੇ ਕਿ੍ਕਟ ਟੂਰਨਾਮੈਂਟ ਪ੍ਰਬੰਧ ਕਮੇਟੀ ਦੇ ਮੈਂਬਰ ਅਤੇ ਦੋਹਾਂ ਟੀਮਾਂ ਦੇ ਖਿਡਾਰੀ ਮੌਜੂਦ ਸਨ | ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਬਾਬਾ ਗਣੇਸ਼ਵਰ ਸਿੰਘ ਨੇ ਦੋਨੋਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਮੈਚ ਦੀ ਸ਼ੁਰੂਆਤ ਕਰਵਾਈ | ਇਹ ਮੈਚ ਜੰਮੂ ਅਤੇ ਸੈਟਿਨ ਕਲੱਬ ਵਿਚਕਾਰ ਖੇਡਿਆ ਗਿਆ | ਜਿਸ ਵਿਚ ਸੈਟਿਨ ਕਲੱਬ ਨੇ ਸ਼ਾਨਦਾਰ ਜਿੱਤ ਦਰਜ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜ਼ਿਲ੍ਹਾ ਉਪ ਪ੍ਰਧਾਨ ਬਾਬਾ ਗਣੇਸ਼ਵਰ ਸਿੰਘ ਨੇ ਕਿ੍ਕਟ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਜਾ ਰਹੇ ਖੇਡ ਮੁਕਾਬਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵਧੇਰੇ ਦਿਲਚਸਪੀ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਬੀ.ਜੇ.ਪੀ. ਤਾਰਾਗੜ੍ਹ ਮੰਡਲ ਪ੍ਰਧਾਨ ਐਸ.ਸੀ. ਮੋਰਚਾ ਰਾਕੇਸ਼ ਕੁਮਾਰ ਮਾਜਰਾ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੇ ਨੌਜਵਾਨ ਆਪਣਾ ਕੀਮਤੀ ਸਮਾਂ ਕੱਢ ਕੇ ਖੇਡ ਮੁਕਾਬਲੇ ਕਰਵਾਉਂਦੇ ਹਨ, ਉਹ ਪਿੰਡ ਕਿਸਮਤ ਵਾਲੇ ਹੁੰਦੇ ਹਨ | ਇਸ ਮੌਕੇ ਵਿਸ਼ੂ ਸੈਣੀ, ਸੰਨੀ ਏਅਰ ਫੋਰਸ, ਮੋਹਿਤ ਸੈਣੀ, ਸੌਰਵ, ਜੋਬਨ, ਅਮਿਤ, ਮਿੱਠੂ, ਰਾਜੂ, ਜੋਗੇਸ਼, ਕਿ੍ਸ਼, ਨਵ, ਟੈਂਸ਼ਨ, ਗੋਪੀ, ਬਿੱਲਾ, ਮੌਂਟੀ, ਅੱਜੂ, ਅੰਕੂ, ਜਾਨੂ, ਨਿਤਿਨ ਸੈਣੀ, ਸੰਮੀ, ਜਾਨੂ, ਵਿਕਰਾਂਤ ਬੱਬੂ, ਮਾਸਟਰ ਪੱਪੀ ਅਤੇ ਹੋਰ ਬਹੁਤ ਸਾਰੇ ਖੇਡ ਪ੍ਰੇਮੀ ਹਾਜ਼ਰ ਸਨ |