06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਸੜਕ ਬਣਾਉਣ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲਣ ਕਰਕੇ ਰਾਹਗੀਰ ਤੇ ਦੁਕਾਨਦਾਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 16-06-2026
ਕੋਟਲੀ ਸੂਰਤ ਮੱਲ੍ਹੀ, 15 ਜੂਨ (ਕੁਲਦੀਪ ਸਿੰਘ ਨਾਗਰਾ)-ਬਟਾਲਾ-ਡੇਰਾ ਬਾਬਾ ਨਾਨਕ ਸੜਕ ਉੱਪਰ ਸਥਿਤ ਕਸਬਾ ਕੋਟਲੀ ਸੂਰਤ ਮੱਲ੍ਹੀ 'ਚ ਸੜਕ ਬਣਾਉਣ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਰਕੇ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਕਸਬੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤੱਕ ਨਿਰਮਾਣ ਅਧੀਨ ਨੈਸ਼ਨਲ ਹਾਈਵੇਅ ਦੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਸੜਕ ਉਪਰ ਪੈਂਦੇ ਕਸਬਿਆਂ 'ਚ ਲੋਕ ਨਿਰਮਾਣ ਵਿਭਾਗ ਵਲੋਂ ਠੇਕੇਦਾਰ ਰਾਹੀਂ ਸੜਕ ਬਣਾਈ ਜਾ ਰਹੀ ਹੈ ਤੇ ਜ਼ਿਆਦਾਤਰ ਅੱਡਿਆਂ 'ਚ ਪਿਛਲੇ ਸਮੇਂ ਤੋਂ ਸੜਕ ਬਣ ਗਈ ਹੈ, ਪਰ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਸੜਕ ਬਣਾਉਣ ਦਾ ਕੰਮ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ, ਜਿਸ ਕਰਕੇ ਆਮ ਰਾਹਗੀਰਾਂ ਤੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਸੜਕ ਉਪਰ ਉੱਚਾ-ਨੀਵਾਂ ਪੱਥਰ ਪਾਇਆ ਹੋਇਆ ਹੈ ਤੇ ਸਬੰਧਤ ਠੇਕੇਦਾਰ ਵਲੋਂ ਸੜਕ ਉਪਰ ਕੋਈ ਪਾਣੀ ਨਹੀਂ ਛਿੜਕਿਆ ਜਾ ਰਿਹਾ, ਜਿਸ ਕਰਕੇ ਸੜਕ ਤੋਂ ਵਾਹਨ ਲੰਘਣ ਸਮੇਂ ਦੁਕਾਨਾਂ 'ਚ ਸੜਕ ਤੋਂ ਪੱਥਰ ਵੱਜ ਰਹੇ ਹਨ ਤੇ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਹੈ, ਜਦੋਂ ਕਿ ਉਡਦੇ ਘੱਟੇ ਮਿੱਟੀ ਨੇ ਦੁਕਾਨਦਾਰਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਉੱਪਰ ਬਿਨ੍ਹਾਂ ਕਿਸੇ ਲੈਵਲ ਦੇ ਪੱਥਰ ਪਾਇਆ ਗਿਆ ਹੈ ਤੇ ਕਿਤੋਂ ਸੜਕ ਉੱਚੀ ਹੈ ਤੇ ਕਿਤੋਂ ਨੀਵੀਂ ਹੈ, ਜਿਸ ਕਰਕੇ ਆਮ ਲੋਕ ਤੇ ਦੁਕਾਨਦਾਰ ਚਿੰਤਤ ਹਨ | ਦੱਸਣਯੋਗ ਹੈ ਕਿ ਬਟਾਲਾ ਤੋਂ ਡੇਰਾ ਬਾਬਾ ਨਾਨਕ ਤੱਕ ਆਉਂਦੇ ਅੱਡਿਆਂ 'ਚ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕ 33 ਫੁੱਟ ਚੌੜੀ ਕਰਕੇ ਬਣਾਈ ਜਾ ਰਹੀ ਹੈ, ਪਰ ਕਈ ਜਗ੍ਹਾ ਉੱਪਰ ਸੜਕ ਦਾ ਲੈਵਲ ਸਹੀ ਨਾ ਹੋਣ ਕਰਕੇ ਰਾਹਗਿਰਾਂ ਨੂੰ ਹੁਣੇ ਹੀ ਮੁਸ਼ਕਿਲਾਂ ਪੇਸ਼ ਆਉਣ ਲੱਗ ਪਈਆਂ ਹਨ | ਕਸਬੇ ਦੇ ਦੁਕਾਨਦਾਰਾਂ ਨੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਕੋਲੋਂ ਮੰਗ ਕੀਤੀ ਹੈ ਕਿ ਸੜਕ ਦਾ ਸਹੀ ਲੈਵਲ ਕਰਕੇ ਇਸ ਨੂੰ ਜਲਦੀ ਬਣਾਇਆ ਜਾਵੇ ਤਾਂ ਜੋ
Ad Position 22
No active advertisement
ਪਿਛਲੀ ਖ਼ਬਰ 24 ਬੋਤਲਾਂ ਠੇਕਾ ਸ਼ਰਾਬ ਅੰਗਰੇਜ਼ੀ ਤੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਹਰਜੀ ਨੌਸ਼ਹਿਰਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ 'ਚ ਕੀਰਤਨ ਦਰਬਾਰ ਅੱਜ <br/>
Ad Position 24
No active advertisement