ਬਟਾਲਾ, 25 ਜੂਨ (ਸਤਿੰਦਰ ਸਿੰਘ)-ਪਿਛਲੇ ਦਿਨੀਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਵਾਰਡ ਨੰਬਰ 30 ਤੋਂ ਸਰਗਰਮ ਕਾਂਗਰਸੀ ਲੀਡਰ ਭੁਪਿੰਦਰ ਸਿੰਘ ਨਾਮਧਾਰੀ ਦੀ ਪਤਨੀ ਜੇਤੂ ਰਹੀ। ਜਿੱਤ ਉਪਰੰਤ ਕੌਂਸਲਰ ਦੀ ਅਗਵਾਈ ਹੇਠ 31 ਮੈਂਬਰੀ ਮਹਿਲਾਵਾਂ ਦੀ ਕਮੇਟੀ ਬਣਾਈ ਗਈ, ਜਿਨ੍ਹਾਂ ਵਿਚ ਇਕਸੁਰ ਵਿਚ ਐਲਾਨ ਕੀਤਾ ਕਿ ਵਾਰਡ ਦੇ ਹਰ ਲੋੜਵੰਦ ਵਿਅਕਤੀ ਦੀ ਸਮੇਂ-ਸਮੇਂ ’ਤੇ ਮਦਦ ਕੀਤੀ ਜਾਵੇਗੀ, ਕਿਉਂਕਿ ਵਾਰਡ ਇਕ ਪਰਿਵਾਰ ਦੀ ਤਰ੍ਹਾਂ ਹੈ। ਇਸ ਮੌਕ ਭੁਪਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਬਟਾਲਾ ਹਲਕੇ ਤੋਂ ਸਰਗਰਮ ਕਾਂਗਰਸੀ ਲੀਡਰ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਜੋ ਸਾਨੂੂੰ ਆਦੇਸ਼ ਦਿੱਤੇ ਗਏ ਹਨ ਕਿ ਵਾਰਡ ਦੇ ਹਰ ਲੋੜਵੰਦ ਵਿਅਕਤੀ ਦੀ ਵਧ ਚੜ੍ਹ ਕੇ ਮਦਦ ਕਰੋ, ਆਪਣੇ ਇਸੇ ਕਾਰਜ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਵਾਰਡ ਦੀ ਇਕ ਧੀ ਐਡਵੋਕੇਟ ਅਮਨਦੀਪ ਜੈਂਤੀਪੁਰ ਦੇ ਸਹਿਯੋਗ ਨਾਲ 31 ਮੈਂਬਰੀ ਕਮੇਟੀ ਵਲੋਂ ਸਗਨ ਤੇ ਹੋਰ ਜ਼ਰੂਰੀ ਵਸਤਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਅਸੀਂ ਵਾਰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਦੁੱਖ-ਸੁੱਖ ਵੇਲੇ 24 ਘੰਟੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹਾਂ, ਜਿਸ ਵਿਅਕਤੀ ਨੂੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ, ਉਹ ਬੇਝਿਜਕ ਸਾਡੇ ਕੋਲ ਆ ਸਕਦਾ ਹੈ, ਅਸੀਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗੇ।