08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਮੋਟਰਸਾਈਕਲ ਤੇ ਜੀਪ ਦੀ ਟੱਕਰ ’ਚ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਜ਼ਖਮੀ

Ad Position 21
No active advertisement
ਅਜੀਤ ਡੈਸਕ 06-07-2026

ਕਾਹਨੂੰਵਾਨ, 5 ਜੁਲਾਈ (ਨਿਸ਼ਾਨ ਸਿੰਘ ਚਾਹਲ)-ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ਉੱਪਰ ਪੈਂਦੇ ਪਿੰਡ ਵੜੈਚ ਦੇ ਕੋਲ ਮੋਟਰਸਾਈਕਲ ਤੇ ਬੋਲੇਰੋ ਜੀਪ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਸਵਾਰ ਦੂਸਰਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੈਣੇਕੋਟ ਹਾਲ ਵਾਸੀ ਕਾਹਨੂੰਵਾਨ ਸੁਖਪਿੰਦਰ ਸਿੰਘ ਪੁੱਤਰ ਮੁਕੰਦ ਸਿੰਘ ਆਪਣੇ ਇਕ ਹੋਰ ਸਾਥੀ ਅਰਸ਼ਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਕੀੜੀ ਅਫ਼ਗਾਨਾ ਨਾਲ ਸਪਲੈਂਡਰ ਮੋਟਰਸਾਈਕਲ ’ਤੇ ਸ੍ਰੀ ਹਰਗੋਬਿੰਦਪੁਰ ਦੀ ਤਰਫ਼ ਤੋਂ ਸਠਿਆਲੀ ਪੁਲ ਵਲੋੋਂ ਆ ਰਹੇ ਸਨ। ਜਦੋਂ ਇਹ ਪਿੰਡ ਵੜੈਚ ਦੇ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਬੋਲੇਰੋ ਜੀਪ ਦੇ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਦੌਰਾਨ ਸੁਖਪਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਤਾ ਲੱਗਦੇ ਹੀ ਮੌਕੇ ਤੇ ਪੁੱਜੀ ਕਾਹਨੂੰਵਾਨ ਦੀ ਪੁਲਿਸ ਵਲੋਂ ਜ਼ਖਮੀ ਨੌਜਵਾਨ ਅਰਸ਼ਦੀਪ ਨੂੰ ਇਲਾਜ ਦੇ ਲਈ ਨਜਦੀਕੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਅਤੇ ਮ੍ਰਿਤਕ ਨੌਜਵਾਨ ਸੁਖਪਿੰਦਰ ਸਿੰਘ ਦੀ ਦੇਹ ਨੂੰ ਆਪਣੇ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਕੇ ਬਲੈਰੋ ਜੀਪ ਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਲੈ ਲਿਆ ਗਿਆ ਹੈ। ਹਾਦਸੇ ਵਾਲੀ ਥਾਂ ’ਤੇ ਪੁੱਜੇ ’ਆਪ’ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਕਾਹਨੂੰਵਾਨ ਕਿਸਾਨ ਕਤਲ ਮਾਮਲੇ ’ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਦਾ ਡੀ.ਏ. ਤੇ ਉਸ ਦਾ ਏਰੀਅਰ ਤੁਰੰਤ ਜਾਰੀ ਕਰੇ-ਸੁਰਿੰਦਰ ਪੱਪੂ
Ad Position 24