08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਕਾਹਨੂੰਵਾਨ ਕਿਸਾਨ ਕਤਲ ਮਾਮਲੇ ’ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 06-07-2026

ਮੁੱਖ ਦੋਸ਼ੀ ਤੇ ਉਸ ਦਾ ਨੌਕਰ ਹਾਲੇ ਵੀ ਫ਼ਰਾਰ
ਕਾਹਨੂੰਵਾਨ, 5 ਜੁਲਾਈ (ਨਿਸ਼ਾਨ ਸਿੰਘ ਚਾਹਲ)-ਜ਼ਮੀਨੀ ਵਿਵਾਦ ਨੂੰ ਲੈ ਕੇ ਕਾਹਨੂੰਵਾਨ ਵਿਚ ਬੀਤੀ 23 ਮਈ ਨੂੰ ਕਤਲ ਹੋਏ ਕਿਸਾਨ ਕੁਲਵਿੰਦਰ ਸਿੰਘ ਬਿੱਟੂ ਦੇ ਕਤਲ ਮਾਮਲੇ ’ਚ ਕਾਹਨੂੰਵਾਨ ਪੁਲਿਸ ਨੇ ਇਕ ਹੋਰ ਦੋਸ਼ੀ ਜਸ਼ਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਘੱਲੂਘਾਰਾ ਸਾਹਿਬ ਰੋਡ ਕਾਹਨੂੰਵਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਪੁਲਿਸ ਹੁਣ ਤੱਕ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਇਸ ਕਤਲ ਮਾਮਲੇ ’ਚ ਲੋੜੀਂਦਾ ਮੁੱਖ ਦੋਸ਼ੀ ਕੁਲਵੰਤ ਸਿੰਘ ਮੋਤੀ ਭਾਟੀਆ ਤੇ ਉਸ ਦਾ ਨੌਕਰ ਮੈਨੁਅਲ ਮਸੀਹ ਪੁੱਤਰ ਅਸ਼ੋਕ ਮਸੀਹ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਕਤਲ ਮਾਮਲੇ ’ਚ ਪੁਲਿਸ ਹੁਣ ਤੱਕ ਮੁੱਖ ਦੋਸ਼ੀ ਸਤਿਨਾਮ ਸਿੰਘ ਉਰਫ਼ ਮੋਨੂੰ ਭਾਟੀਆ ਤੋਂ ਇਲਾਵਾ ਜਨਕਾਰ ਸਿੰਘ ਪੁੱਤਰ ਕਿਸ਼ਨ ਸਿੰਘ, ਕੁਲਦੀਪ ਸਿੰਘ ਪੁੱਤਰ ਨਿਰੰਜਨ, ਸਿੰਘ, 2 ਸਕੇ ਭਰਾਵਾਂ ਰਕੇਸ਼ ਮਸੀਹ ਤੇ ਨਰੇਸ਼ ਮਸੀਹ ਉਰਫ ਮਿੰਟੂ ਪੁੱਤਰ ਨਿਰੰਜਨ ਮਸੀਹ ਨੂੰ ਪਹਿਲਾ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੱਸ ਦਈਏ ਕਿ ਕਿਸਾਨ ਕੁਲਵਿੰਦਰ ਸਿੰਘ ਬਿੱਟੂ ਦਾ ਉਸ ਦੀ ਜ਼ਮੀਨ ਦੇ ਕੋਲ ਪੈਂਦੀ ਇਕ ਪਸ਼ੂਆਂ ਦੀ ਹਵੇਲੀ ਦੇ ਮਾਲਕ 2 ਸਕੇ ਭਰਾਵਾਂ ਨਾਲ ਕੁਝ ਦੇਰ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਦੇ ਚਲਦਿਆਂ ਬੀਤੀ 23 ਮਈ ਨੂੰ ਕਿਸਾਨ ਕੁਲਵਿੰਦਰ ਸਿੰਘ ਬਿੱਟੂ ਦਾ ਹਵੇਲੀ ਦੇ ਮਾਲਕ 2 ਸਕੇ ਭਰਾਵਾਂ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਮੀਟਿੰਗਾਂ ਦੌਰਾਨ ਬਾਜਵਾ ਨੂੰ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਕਰਨ ਲਈ ਵੰਗਾਰਿਆ ਅਗਲੀ ਖ਼ਬਰ ਮੋਟਰਸਾਈਕਲ ਤੇ ਜੀਪ ਦੀ ਟੱਕਰ ’ਚ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਜ਼ਖਮੀ
Ad Position 24