07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਵਿਖੇ ਇਨਵੈਸਟਿਚਰ ਸੈਰਾਮਨੀ ਕਰਵਾਈ

Ad Position 21
No active advertisement
ਅਜੀਤ ਡੈਸਕ 10-07-2026
ਗੁਰਦਾਸਪੁਰ, 9 ਜੁਲਾਈ (ਚੱਕਰਾਜਾ)-ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਸਤੀਸ਼ ਕੁਮਾਰ ਦੀ ਅਗਵਾਈ ਹੇਠ ਇਨਵੈਸਟਿਚਰ ਸੈਰਾਮਨੀ ਕਰਵਾਈ ਗਈ। ਜਿਸ ’ਚ ਸਕੂਲ ਦੇ ਚੇਅਰਮੈਨ ਹੀਰਾਮਨੀ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫਰ, ਪ੍ਰਿੰਸੀਪਲ ਸਤੀਸ਼ ਕੁਮਾਰ ਤੇ ਮੈਡਮ ਨਵਦੀਪ ਕੌਰ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵਲੋਂ ਜਯੋਤੀ ਜਗਾ ਕੇ ਕੀਤੀ ਗਈ। ਵੱਖ-ਵੱਖ ਹਾਊਸ ਦੇ ਕੈਪਟਨ ਤੇ ਵਾਈਸ ਕੈਪਟਨ ਵਲੋਂ ਮਾਰਚ ਪਾਸ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਹੀਰਾਮਨੀ ਅਗਰਵਾਲ ਤੇ ਮੈਡਮ ਆਂਚਲ ਅਗਰਵਾਲ ਨੇ ਹੈੱਡ ਬੁਆਏ ਆਰਵ ਉੱਪਲ ਤੇ ਹੈੱਡ ਗਰਲ ਖੁਸ਼ਨੂਰ ਕੌਰ ਤੋਂ ਇਲਾਵਾ ਡੈਫ਼ੋਡਿਲ ਹਾਊਸ ਦੇ ਕੈਪਟਨ ਗੁਰਰੂਪ ਸਿੰਘ ਤੇ ਨੂਰਪ੍ਰੀਤ, ਵਾਈਸ ਕੈਪਟਨ ਪ੍ਰਭਖੇਲ ਸਿੰਘ ਤੇ ਸਿਮਰਨਜੀਤ, ਜੈਸਮੀਨ ਹਾਊਸ ਦੇ ਕੈਪਟਨ ਰਣਜੋਧ ਸਿੰਘ ਤੇ ਸਹਿਜਪ੍ਰੀਤ, ਵਾਈਸ ਕੈਪਟਨ ਮਨਹਰ ਅੱਤਰੀ ਤੇ ਪਰੀਸਾ, ਔਰਕਿਡ ਹਾਊਸ ਦੇ ਕੈਪਟਨ ਮਨਮੋਹਿਤ ਤੇ ਗੁਰਲੀਨ, ਵਾਈਸ ਕੈਪਟਨ ਗੁਰਪ੍ਰੀਤ ਤੇ ਅਭਿਜੋਤ, ਟਿਊਲਿਪ ਹਾਊਸ ਵਿਚ ਕੈਪਟਨ ਵਜੋਂ ਗੁਰਮਹਿਕ ਤੇ ਅਵਨੀਤ ਕੌਰ ਅਤੇ ਵਾਈਸ ਕੈਪਟਨ ਪੁਲਕਿਤ ਤੇ ਮਨਰਾਜ ਨੂੰ ਸੈਸ਼ੇ ਪਹਿਨਾਏ ਗਏ। ਪ੍ਰਿੰਸੀਪਲ ਸਤੀਸ਼ ਕੁਮਾਰ ਨੇ ਹੈੱਡ ਬੁਆਏ, ਹੈੱਡ ਗਰਲ, ਸਾਰੇ ਹਾਊਸ ਦੇ ਕੈਪਟਨ ਤੇ ਵਾਈਸ ਕੈਪਟਨ ਨੂੰ ਸਹੁੰ ਚੁਕਾਈ। ਇਸ ਮੌਕੇ ਮੁੱਖ ਮਹਿਮਾਨ ਹੀਰਾਮਨੀ ਅਗਰਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ ਨੇ ਹੈੱਡ ਬੁਆਏ, ਹੈੱਡ ਗਰਲ, ਕੈਪਟਨ ਅਤੇ ਵਾਈਸ ਕੈਪਟਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੇ ਪੰਜਾਬ ਪੁਲਿਸ ਨੂੰ ਟਰੈਫਿਕ ਬੈਰਿਅਰ ਸੌਂਪੇ ਅਗਲੀ ਖ਼ਬਰ ਐਸ.ਆਈ.ਆਰ. ਦੇ ਸਰਵੇ ਦੇ ਕੰਮ ਦੇ ਬੋਝ ਕਾਰਨ ਅਧਿਆਪਕ ਗੁਰਪ੍ਰੀਤ ਸਿੰਘ ਦੀ ਹੋਈ ਮੌਤ ’ਤੇ ਅਧਿਆਪਕ ਜਥੇਬੰਦੀਆਂ ਵਲੋਂ ਦੁੱਖ...
Ad Position 24