08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਪਿੰਡ ਜੌੜਾ ਛੱਤਰਾਂ ਦੀ ਮੇਨ ਬਜ਼ਾਰ ਸੜਕ ਲੋਕਾਂ ਨੂੰ ਸਮਰਪਿਤ

Ad Position 21
No active advertisement
ਅਜੀਤ ਡੈਸਕ 10-07-2026
ਜੌੜਾ ਛੱਤਰਾਂ, 9 ਜੁਲਾਈ (ਪਰਮਜੀਤ ਸਿੰਘ ਘੁੰਮਣ)-ਹਲਕਾ ਗੁਰਦਾਸਪੁਰ ਵਿਚ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਦੂਰ ਅੰਦੇਸ਼ੀ, ਲੋਕ-ਪੱਖੀ ਤੇ ਵਿਕਾਸ ਮੁਖੀ ਸੋਚ ਅਧੀਨ ਵਿਕਾਸ ਦੀ ਰਫ਼ਤਾਰ ਲਗਾਤਾਰ ਤੇਜ਼ ਹੋ ਰਹੀ ਹੈ। ਇਸੇ ਕੜੀ ਤਹਿਤ ਪਿੰਡ ਜੌੜਾ ਛੱਤਰਾਂ ਦੇ ਮੇਨ ਬਜ਼ਾਰ ਵਿਚ ਲਗਭਗ 1000 ਫੁੱਟ ਲੰਬੀ ਤੇ 18 ਫੁੱਟ ਚੌੜੀ ਆਧੁਨਿਕ ਕੰਕਰੀਟ ਸੜਕ, ਸੀਵਰੇਜ ਪ੍ਰਣਾਲੀ ਅਤੇ ਇੰਟਰਲਾਕਿੰਗ ਟਾਇਲਾਂ ਦਾ ਕੰਮ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਸਫਲਤਾ ਪੂਰਵਕ ਮੁਕੰਮਲ ਕੀਤਾ ਗਿਆ। ਇਸ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵਲੋਂ ਕੀਤਾ ਗਿਆ ਤੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਇਹ ਸੜਕ ਪਿੰਡ ਜੌੜਾ ਛੱਤਰਾਂ ਦੇ ਮੇਨ ਬਜ਼ਾਰ ਨੂੰ ਧਾਰੀਵਾਲ ਮੇਨ ਰੋਡ ਨਾਲ ਜੋੜਦੀ ਹੈ, ਜਿਸ ਕਾਰਨ ਇਸ ਰਸਤੇ ਤੋਂ ਹਰ ਰੋਜ਼ ਹਜ਼ਾਰਾਂ ਲੋਕਾਂ ਤੇ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਖ਼ਰਾਬ ਸੜਕ ਕਾਰਨ ਵਪਾਰੀਆਂ, ਰਾਹਗੀਰਾਂ, ਸਕੂਲੀ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਸ ਆਧੁਨਿਕ ਸੜਕ ਦੇ ਬਣਨ ਨਾਲ ਆਵਾਜਾਈ ਨਾ ਸਿਰਫ਼ ਸੁਚਾਰੂ ਤੇ ਸੁਰੱਖਿਅਤ ਹੋਵੇਗੀ, ਸਗੋਂ ਮੇਨ ਬਜ਼ਾਰ ਦੀ ਵਪਾਰਕ ਗਤੀਵਿਧੀਆਂ ਨੂੰ ਵੀ ਨਵਾਂ ਉਤਸ਼ਾਹ ਮਿਲੇਗਾ। ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਹਨੀ ਬਹਿਲ, ਅਜੇ ਬਹਿਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਪਾਰਟੀ ਆਗੂ ਜੋਗਿੰਦਰ ਸਿੰਘ ਬਾਜਵਾ, ਸਰਪੰਚ ਨਿਸ਼ਾਨ ਸਿੰਘ, ਪ੍ਰਭਜੀਤ ਸਿੰਘ, ਜਤਿੰਦਰ ਸਿੰਘ, ਸਰਪੰਚ ਨਿਸ਼ਾਨ ਸਿੰਘ ਥਾਬਲ, ਸਤਨਾਮ ਸਿੰਘ, ਸਾਜਨ ਮਹਾਜਨ, ਸਰਪੰਚ ਰੌਸ਼ਨ ਲਾਲ ਆਦਿ ਹਾਜ਼ਰ ਸਨ l
Ad Position 22
No active advertisement
ਪਿਛਲੀ ਖ਼ਬਰ ਦੂਜੀ ਵਾਰੀ ਬਲਾਕ ਪ੍ਰਧਾਨ ਨਿਯੁਕਤ ਹੋਣ ’ਤੇ ਗੁਰਨਾਮ ਸਿੰਘ ਜੱਫਰਵਾਲ ਸਨਮਾਨਿਤ ਅਗਲੀ ਖ਼ਬਰ ਟੀਮ ਭਗਵਾਨਪੁਰ ਵਲੋਂ ਬੋਹੜਵਡਾਲਾ ਵਿਖੇ ਗੁਰਸ਼ੇਰ ਸਿੰਘ ਹਨੀ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਮੀਟਿੰਗ
Ad Position 24