08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦੂਜੀ ਵਾਰੀ ਬਲਾਕ ਪ੍ਰਧਾਨ ਨਿਯੁਕਤ ਹੋਣ ’ਤੇ ਗੁਰਨਾਮ ਸਿੰਘ ਜੱਫਰਵਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 10-07-2026
ਧਾਰੀਵਾਲ, 9 ਜੁਲਾਈ (ਜੇਮਸ ਨਾਹਰ)-ਕਾਂਗਰਸ ਪਾਰਟੀ ’ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਜੱਫਰਵਾਲ ਨੂੰ ਦੂਜੀ ਵਾਰੀ ਬਲਾਕ ਪ੍ਰਧਾਨ ਤੇ ਗਗਨਦੀਪ ਸਿੰਘ ਨੂੰ ਬਲਾਕ ਯੂਥ ਪ੍ਰਧਾਨ ਨਿਯੁਕਤ ਹੋਣ ’ਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੁਮਾਰ ਲਵਲੀ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਵਿਧਾਨ ਸਭਾ ਕਾਦੀਆ ਦੇ ਵਰਕਰਾਂ ਨੇ ਵਧ-ਚੜ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ 2027 ਦੀਆਂ ਚੋਣਾਂ ਸਬੰਧੀ ਰਣਨੀਤੀ ਤਿਆਰ ਕਰਦੇ ਹੋਏ ਕਾਂਗਰਸੀ ਵਰਕਰਾਂ ਵਲੋਂ ਗੁਰਨਾਮ ਸਿੰਘ ਜੱਫਰਵਾਲ ਤੇ ਗਗਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ, ਜਿਸ ’ਤੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਨ ਸਭਾ ਹਲਕਾ ਕਾਦੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਿਲੀ ਇਸ ਜਿੰਮੇਵਾਰੀ ਨੂੰ ਉਹ ਪੂਰੀ ਮਿਹਨਤ ਲੱਗਣ ’ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਅਮਿਤ ਧੁੰਨਾ, ਰਜਿੰਦਰ ਕੁਮਾਰ ਲਵਲੀ, ਪਰਮਿੰਦਰ ਸਿੰਘ ਲਾਲੀ, ਸਾਬਕਾ ਸਰਪੰਚ ਬਲਵਿੰਦਰ ਟਾਕ ਫੱਜੂਪੁਰ, ਬੱਬੂ ਹੰਸ, ਇੰਜੀਨੀਅਰ ਸੁਖਵਿੰਦਰ ਸਿੰਘ, ਬਚਿੱਤਰ ਸਿੰਘ, ਨਵਦੀਪ ਖੋਸਲਾ, ਤਰਲੋਕ ਕੁਮਾਰ, ਰਿੰਕੂ ਗੋਸਲਾ, ਸਚਿਨ ਮਹਾਜਨ, ਸੁਮਨ, ਸੰਨੀ ਰੰਧਾਵਾ, ਰਮਨ ਵਰਮਾ, ਕੁਲਵੰਤ ਰਾਏ, ਗੁਰਨਾਮ ਸਿੰਘ, ਗਗਨਦੀਪ ਸਿੰਘ, ਵਿੱਕੀ, ਨਵਦੀਪ ਸੋਨੂੰ, ਰਮੇਸ਼ ਵਰਮਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਇਕੱਤਰਤਾ ਅਗਲੀ ਖ਼ਬਰ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਪਿੰਡ ਜੌੜਾ ਛੱਤਰਾਂ ਦੀ ਮੇਨ ਬਜ਼ਾਰ ਸੜਕ ਲੋਕਾਂ ਨੂੰ ਸਮਰਪਿਤ
Ad Position 24