ਕਾਹਨੂੰਵਾਨ, 15 ਜੁਲਾਈ (ਨਿਸ਼ਾਨ ਸਿੰਘ ਚਾਹਲ)-ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤੇ ਦੇ ਵਿਰੋਧ ’ਚ ਤੇ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਤੇ ਗਏ ਸੱਦੇ ਤਹਿਤ ਜ਼ਿਲ੍ਹੇ ਭਰ ਦੇ ਕਿਸਾਨਾਂ ਵਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸਠਿਆਲੀ ਪੁਲ ਦੇ ਪ੍ਰਧਾਨ ਰਣਜੀਤ ਸਿੰਘ ਧੰਦਲ ਨੇ ਦੱਸਿਆ ਕਿ ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤਾ ਲਾਗੂ ਹੋਣ ਦੇ ਨਾਲ ਦੇਸ਼ ਦੇ ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਪਸ਼ੂ ਪਾਲਕਾਂ, ਲਘੂ ਉਦਯੋਗਾਂ, ਭਾਰਤ ਦੀ ਖੇਤੀ, ਖੇਤੀ ਅਰਥਵਿਵਸਥਾ, ਪੇਂਡੂ ਅਰਥ ਵਿਵਸਥਾ ਤੇ ਕਰੋੜਾਂ ਲੋਕਾਂ ਦੀ ਰੋਜੀ-ਰੋਟੀ ’ਤੇ ਸਿੱਧਾ ਪ੍ਰਭਾਵ ਪਾਵੇਗਾ। ਇਸ ਮੌਕੇ ਗੁਰਮੁੱਖ ਸਿੰਘ ਖਾਨ ਮਲੱਕ, ਲਖਵਿੰਦਰ ਸਿੰਘ ਕਾਲਾਬਾਲਾ, ਕਾਬਲ ਸਿੰਘ ਧੰਦਲ, ਜਸਵੰਤ ਸਿੰਘ ਨੈਨੇਕੋਟ, ਗੁਰਪ੍ਰੀਤ ਸਿੰਘ ਕੋਟ ਟੋਡਰ ਮੱਲ, ਸਲਵਿੰਦਰ ਸਿੰਘ ਜੋਗੀ ਚੀਮਾ, ਬੂਆ ਸਿੰਘ ਭਿੱਟੇ ਵੱਢ, ਬਰਜਿੰਦਰ ਸਿੰਘ ਵੜੈਚ, ਨਿਸ਼ਾਨ ਸਿੰਘ ਭਿੱਟੇ ਵੱਢ, ਮਨਦੀਪ ਸਿੰਘ, ਬਲਕਾਰ ਸਿੰਘ, ਅਵਤਾਰ ਸਿੰਘ, ਫੁੰਮਣ ਸਿੰਘ, ਬਲਜਿੰਦਰ ਸਿੰਘ ਕੋਟ ਬੁੱਢਾ ਅਤੇ ਹਰਜੀਤ ਸਿੰਘ ਕੋਟ ਬੁੱਢਾ ਵਲੋਂ ਇਸ ਰੋਸ ਮਾਰਚ ਵਿਚ ਹਿੱਸਾ ਲਿਆ ਗਿਆ।