20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਸ਼ਹੂਰ ਡਾ: ਭਿੰਡਰ ਦੇ ਘਰ ਕਰੋੜਾਂ ਦੀ ਹੋਈ ਚੋਰੀ ਪਤਨੀ ਦੇ ਖਾਤਿਆਂ ’ਚੋਂ ਕੱਢੇ ਪੈਸੇ, 60 ਤੋਲੇ ਸੋਨਾ ਵੀ ਲੈ ਗਏ

Ad Position 21
No active advertisement
ਅਜੀਤ ਡੈਸਕ 29-07-2026
ਪਠਾਨਕੋਟ, 28 ਜੁਲਾਈ (ਸੁਮਿਤ/ਸੰਧੂ/ਵਿਨੋਦ)-ਸ਼ਹਿਰ ਦੇ ਮਿਸ਼ਨ ਰੋਡ ਸਥਿਤ ਮਸ਼ਹੂਰ ਹੱਡੀਆਂ ਦੇ ਮਾਹਿਰ ਡਾ: ਜੇ.ਐਸ. ਭਿੰਡਰ ਦੇ ਘਰ ਵਿਚ ਕਰੋੜਾਂ ਰੁਪਏ ਦੀ ਚੋਰੀ ਤੇ ਉਨ੍ਹਾਂ ਦੀ ਪਤਨੀ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕੱਢਣ ਦੇ ਮਾਮਲੇ ’ਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਡਾ: ਜੇ.ਐਸ. ਭਿੰਡਰ ਦੀ ਪਤਨੀ ਡਾ: ਜਸਪਾਲ ਕੌਰ ਜੋ ਕਮਿਊਨਿਟੀ ਹੈਲਥ ਸੈਂਟਰ ਬਧਾਨੀ ਤੋਂ ਸੇਵਾ ਮੁਕਤ ਹਨ। ਡਾ: ਭਿੰਡਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ 2019 ’ਚ ਸੇਵਾ ਮੁਕਤ ਹੋਣ ਤੋਂ ਬਾਅਦ ਬਿਮਾਰ ਰਹਿਣ ਲੱਗੀ ਸੀ। ਉਨ੍ਹਾਂ ਵਲੋਂ ਜਿਨ੍ਹਾਂ ਲੋਕਾਂ ’ਤੇ ਦੋਸ਼ ਲਗਾਇਆ ਹੈ, ਉਨ੍ਹਾਂ ਵਿਚੋਂ ਕੁਝ ਕਰੀਬ 9 ਸਾਲ ਤੋਂ ਅਤੇ ਕੁਝ ਲੋਕ 12 ਸਾਲ ਤੋਂ ਉਨ੍ਹਾਂ ਦੇ ਘਰ ਤੇ ਹਸਪਤਾਲ ਵਿਚ ਕੰਮ ਕਰ ਰਹੇ ਸੀ ਤੇ ਡਾ: ਜਸਪਾਲ ਕੌਰ ਦੀ ਦੇਖਭਾਲ ਅਤੇ ਰਸੋਈ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਲੋਕਾਂ ਨੂੰ ਸੌਂਪੀ ਹੋਈ ਸੀ। ਡਾ: ਭਿੰਡਰ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਨਵਾਂ ਹਸਪਤਾਲ ਬਣਾਉਣ ਦੀ ਯੋਜਨਾ ਤਹਿਤ ਡਾ: ਜਸਪਾਲ ਕੌਰ ਦੇ ਖਾਤੇ ਵਿਚੋਂ ਪੈਸੇ ਕੱਢਣ ਲਈ ਬੈਂਕ ਜਾਣਾ ਸੀ ਕਿ ਜਦੋਂ ਖਾਤੇ ਦੀ ਜਾਂਚ ਕੀਤੀ ਤਾਂ ਉਸ ਵਿਚ ਰਕਮ ਘੱਟ ਮਿਲੀ। ਬੈਂਕ ਤੋਂ ਵੇਰਵਾ ਲੈਣ ‘ਤੇ ਪਤਾ ਲੱਗਾ ਕਿ ਕਿਸੇ ਨੇ ਏ.ਟੀ.ਐਮ. ਕਾਰਡਾਂ ਅਤੇ ਚੈਕਾਂ ਰਾਹੀਂ ਖਾਤਿਆਂ ਵਿਚੋਂ ਪੈਸੇ ਕੱਢਵਾ ਲਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਭਰੋਸੇ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਘਰ ਵਿਚੋਂ ਏ.ਟੀ.ਐਮ. ਕਾਰਡ ਤੇ ਚੈੱਕ ਚੋਰੀ ਕਰਕੇ ਖਾਤਿਆਂ ਵਿਚੋਂ ਪੈਸੇ ਕੱਢਵਾਏ ਹਨ। ਇਸ ਤੋਂ ਇਲਾਵਾ ਘਰ ਵਿਚੋਂ ਕਰੀਬ 60 ਤੋਲੇ ਸੋਨੇ ਦੇ ਗਹਿਣੇ ਅਤੇ 45-45 ਲੱਖ ਰੁਪਏ ਨਕਦ ਵੀ ਚੋਰੀ ਕਰ ਲਏ ਹਨ। ਉਨ੍ਹਾਂ ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟੇਜ ਵੀ ਸੌਂਪ ਦਿੱਤੀ ਹੈ ਅਤੇ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੇ ਸੁਨੀਤਾ, ਬਲਵਿੰਦਰ ਦਾਸ, ਅਭੀਜੀਤ, ਵਿਜੇ ਕੁਮਾਰ, ਸੁਨੀਲ ਕੁਮਾਰ, ਵਿਕਰਮ, ਅਨੀਤਾ ਅਤੇ ਨਰੇਸ਼ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।X
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਨਵ-ਨਿਯੁਕਤ ਉਪ ਚੇਅਰਮੈਨ ਮਿੰਟੂ ਪਹਿਲਵਾਨ ਦਾ ਰੋਹਿਤ ਸਿਆਲ ਵਲੋਂ ਸਨਮਾਨ ਅਗਲੀ ਖ਼ਬਰ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਕੱਚੀ ਹੈ ਥਰਿਆਲ ਤੋਂ ਮੁਤਫਰਕਾ ਨੂੰ ਜੋੜਨ ਵਾਲੀ ਸੜਕ
Ad Position 24