08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਠਾਨਕੋਟ ਵਿਚ ਦਿਵਿਆਂਗ ਭਿਖਾਰੀ ਤੋਂ ਮੋਬਾਈਲ ਖੋਹ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ-ਪੁਲਿਸ ਜਾਂਚ ਵਿਚ ਜੁੱਟੀ

Ad Position 21
No active advertisement
ਅਜੀਤ ਡੈਸਕ 30-07-2026
ਪਠਾਨਕੋਟ, 29 ਜੁਲਾਈ (ਸੁਮਿਤ)-ਪਠਾਨਕੋਟ ’ਚ ਦਿਵਿਆਂਗ ਰਾਜੂ ਭਿਖਾਰੀ ਤੋਂ ਮੋਬਾਈਲ ਫੋਨ ਖੋਹ ਕੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਤੇ ਇਕ ਨੌਜਵਾਨ ਲੜਕੀ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਲੋਕਾਂ ਨੇ ਪੁਲਿਸ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ । ਰਾਜੂ ਭਿਖਾਰੀ ਉਹੀ ਵਿਅਕਤੀ ਹਨ, ਜੋ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਪ੍ਰਿਯ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਉਨ੍ਹਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਚਰਚਾ ਵਿਚ ਆਏ ਸਨ। ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਰਾਜੂ ਵਲੋਂ ਸਮਾਜ ਸੇਵਾ ਦੇ ਲਿਹਾਜ ਨਾਲ ਗਰੀਬ ਕੁੜੀਆਂ ਦੇ ਵਿਆਹ, ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਤੱਕ ਵੰਡਿਆ ਜਾਂਦਾ ਹੈ । ਇਸ ਘਟਨਾ ਤੋਂ ਬਾਅਦ ਰਾਜੂ ਇਕ ਵਾਰ ਫਿਰ ਸੁਰਖੀਆਂ ਵਿਚ ਹਨ, ਪਰ ਇਸ ਵਾਰ ਮੋਬਾਈਲ ਖੋਹਣ ਦੀ ਵਾਰਦਾਤ ਕਾਰਨ ਪ੍ਰਤੱਖਦਰਸ਼ੀਆਂ ਦੇ ਮੁਤਾਬਿਕ ਮੋਟਰਸਾਈਕਲ ‘ਤੇ ਸਵਾਰ ਇਕ ਨੌਜਵਾਨ ਅਤੇ ਇਕ ਨੌਜਵਾਨ ਲੜਕੀ ਰਾਜੂ ਦੇ ਕੋਲ ਪਹੁੰਚੇ ਅਤੇ ਅਚਾਨਕ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਤੱਕ ਆਸ-ਪਾਸ ਮੌਜੂਦ ਲੋਕ ਕੁਝ ਸਮਝ ਪਾਉਂਦੇ, ਦੋਵੇਂ ਦੋਸ਼ੀ ਤੇਜ਼ ਰਫ਼ਤਾਰ ਮੋਟਰਸਾਈਕਲ ‘ਤੇ ਫਰਾਰ ਹੋ ਚੁੱਕੇ ਸਨ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ਦੇ ਨਾਲ-ਨਾਲ ਪ੍ਰਤੱਖਦਰਸ਼ੀਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਾਨਿਕ ਲੋਕਾਂ ਨੇ ਇਸ ਘਟਨਾ ‘ਤੇ ਚਿੰਤਾ ਜਿਤਾਉਂਦਿਆਂ ਕਿਹਾ ਕਿ ਇਕ ਦਿਵਿਆਂਗ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਰਾਜੂ ਦਾ ਮੋਬਾਈਲ ਬਰਾਮਦ ਕਰਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੋਧ ਵਿਚ 30 ਜੁਲਾਈ ਨੂੰ ਪੰਜਾਬ ਬੰਦ ਦਾ ਸਮਰਥਨ * ਸਫਾਈ ਸੇਵਕ ਯੂਨੀਅਨ ਵਲੋਂ ਐਲਾਨ ਅਗਲੀ ਖ਼ਬਰ ਆਨਲਾਈਨ ਸਰਟੀਫਿਕੇਟ ਪ੍ਰਣਾਲੀ ਨਾਲ ਲੋਕ ਖੱਜਲ-ਖੁਆਰ * ਆਫਲਾਈਨ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਵੇ-ਵਿਕਰਮ ਮਹਾਜਨ
Ad Position 24