ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਦੀਆਂ ਕਬੱਡੀ ਟੀਮਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪਠਾਨਕੋਟ, 1 ਅਗਸਤ (ਸੰਧੂ)-ਪੀ. ਐਮ.
ਪਠਾਨਕੋਟ, 1 ਅਗਸਤ (ਸੰਧੂ)-ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਦੀਆਂ ਅੰਡਰ-14 ਅਤੇ 17 ਲੜਕੀਆਂ ਦੀਆਂ ਕਬੱਡੀ ਟੀਮਾਂ ਨੇ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਜ਼ੋਨ ਪੱਧਰੀ ਖੇਡਾਂ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲੇ ’ਚ ਸਕੂਲ ਦੀ ਅੰਡਰ-14 ਲੜਕੀਆਂ ਦੀ ਕਬੱਡੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੀ ਕਬੱਡੀ ਟੀਮ ਨੇ ਵੀ ਜ਼ੋਨ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਉਪਲੱਬਧੀ ਦਰਜ ਕੀਤੀ। ਸਕੂਲ ਦੇ ਮੁਖਅਧਿਆਪਕ ਸੁਧੀਰ ਸਿੰਘ ਸਲਾਰੀਆ ਨੇ ਸਮੂਹ ਸਟਾਫ਼ ਵਲੋਂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਮੈਡਲ ਦੇ ਕੇ ਸਨਮਾਨ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਵਧੀਆ ਕਾਰਗੁਜ਼ਾਰੀ ਨਰਿੰਦਰ ਲਾਲ, ਡੀ.ਪੀ.ਈ. ਸਟੇਟ ਐਵਾਰਡੀ ਅਤੇ ਕੋਚ ਰੀਤ ਕੌਰ ਦੀ ਯੋਗ ਦੇਖ-ਰੇਖ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ । ਇਸ ਮੌਕੇ ਸੀਨੀਅਰ ਅਧਿਆਪਕ ਮੋਹਣੀ ਸੈਣੀ, ਡਿੰਪਲ ਸ਼ਰਮਾ, ਮਮਤਾ, ਸੰਯਮ ਸ਼ਰਮਾ, ਰੇਣੂ, ਅਮਨਦੀਪ, ਮੀਨਾਕਸ਼ੀ ਸੈਣੀ, ਨਿਤੇਸ ਸ਼ਰਮਾ, ਰਣਜੀਤ ਕੁਮਾਰ, ਵਿਸ਼ਾਲ, ਵੰਦਨਾ, ਵਿਕਾਸ ਸ਼ਰਮਾ, ਸੀਮਾ ਅਤੇ ਵੰਦਨਾ ਹਾਜ਼ਰ ਸਨ।