02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਐਨ.ਐਸ.ਐਸ. ਵਿਭਾਗ ਦੇ ਵਲੰਟੀਅਰ ਕੁਲਜੀਤ ਸਿੰਘ ਨੂੰ ਯੁਵਾ ਮਿੱਤਰ ਆਫ਼ਤ ਸਿਖਲਾਈ ਪ੍ਰੋਗਰਾਮ ’ਚ ਬੈਸਟ

ਨਰੋਟ ਜੈਮਲ ਸਿੰਘ, 1 ਅਗਸਤ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਦੇ ਐਨ. ਐਸ.

Ad Position 21
No active advertisement
ਅਜੀਤ ਡੈਸਕ 02-08-2026
ਨਰੋਟ ਜੈਮਲ ਸਿੰਘ, 1 ਅਗਸਤ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਦੇ ਐਨ.ਐਸ.ਐਸ. ਵਿਭਾਗ ਦੇ ਵਲੰਟੀਅਰ ਜਤਿਨ ਸਿੰਘ ਤੇ ਕੁਲਜੀਤ ਸਿੰਘ ਵਲੋਂ ਡਾ: ਅਰਪਣਾ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਠਾਨਕੋਟ ਵਿਚ ਹੋਏ ਯੁਵਾ ਮਿੱਤਰ ਆਫ਼ਤ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲਿਆ ਗਿਆ । ਇਹ ਸਿਖਲਾਈ ਪ੍ਰੋਗਰਾਮ ਸੱਤ ਦਿਨਾਂ ਤੱਕ ਚੱਲਿਆ । ਇਹ ਸਿਖਲਾਈ ਪ੍ਰੋਗਰਾਮ ਐਨ.ਐਸ.ਐਸ. ਰੀਜਨਲ ਡਾਇਰੈਕਟਰ ਚੰਡੀਗੜ੍ਹ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਆਫ਼ਤ ਦੇ ਵਿਸ਼ੇ ਬਾਰੇ ਵਿਸਥਾਰ ਵਿਚ ਸਮਝਾਇਆ ਗਿਆ । ਇਸ ਪ੍ਰੋਗਰਾਮ ਵਿਚ ਵੱਖ-ਵੱਖ ਕਾਲਜਾਂ ਤੋਂ ਆਏ ਐਨ.ਐਸ.ਐਸ. ਵਲੰਟੀਅਰਾਂ ਨੂੰ ਆਫ਼ਤ ਕੀ ਹੈ ਤੇ ਉਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ, ਇਸ ਬਾਰੇ ਸਮਝਾਇਆ ਗਿਆ । ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਬੁਨਿਆਦੀ ਪੱਧਰ ‘ਤੇ ਅਜਿਹੇ ਵਲੰਟੀਅਰ ਤਿਆਰ ਕਰਨਾ ਹੈ ਜੋ ਕਿਸੇ ਵੀ ਆਫ਼ਤ ਜਿਵੇਂ ਕਿ ਹੜ੍ਹ ਆਦਿ ਦੇ ਆਉਣ ֹ ’ਤੇ ਐਮਰਜੈਂਸੀ ਹਾਲਾਤ ਵਿਚ ਕਿਸੇ ਪੱਕੀ ਸਹੂਲਤ ਦੇ ਮਿਲਣ ਤੋਂ ਪਹਿਲਾਂ ਬਚਾਅ ਕਾਰਜ ਕਰ ਸਕਣ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਫਸਟ ਏਡ (ਮੁੱਢਲੀ ਸਹਾਇਤਾ), ਰੈਸਕਿਊ ਤਕਨੀਕ ਤੇ ਫਾਇਰ ਸੇਫਟੀ (ਅੱਗ ਤੋਂ ਸੁਰੱਖਿਆ) ਦੀ ਸਿਖਲਾਈ ਵੀ ਦਿੱਤੀ ਗਈ। ਸਿਖਲਾਈ ਪ੍ਰੋਗਰਾਮ ’ਚ ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਦੇ ਨੌਜਵਾਨ ਵਲੰਟੀਅਰ ਕੁਲਜੀਤ ਸਿੰਘ ਨੂੰ ਬੈਸਟ ਵਲੰਟੀਅਰ’ ਦਾ ਖ਼ਿਤਾਬ ਦਿੱਤਾ ਗਿਆ । ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਅਰਪਣਾ ਵਲੋਂ ਕੁਲਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਗਈ । ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ । ਕਾਲਜ ਪ੍ਰਿੰਸੀਪਲ ਡਾ: ਅਰਪਨਾ ਵਲੋਂ ਕੁਲਜੀਤ ਸਿੰਘ, ਜਤਿਨ ਸਿੰਘ ਅਤੇ ਐਨ.ਐਸ.ਐਸ. ਵਿਭਾਗ ਦੇ ਮੁਖੀ ਡਾ: ਸਰਬਜੀਤ ਸਿੰਘ ਨਾਲ ਸਮੂਹਿਕ ਤਸਵੀਰ ਵੀ ਖਿਚਵਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਖੇ ਸਕੂਲੀ ਬੈਗ ਵੰਡ ਸਮਾਗਮ ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਤੇ ‘ਨਿਰਮਾਣ ਦੀ ਹੈਲਪਿੰਗ ਹੈਂਡਜ਼’ ਵਲੋਂ ਹਰਬਲ ਪਾਰਕ ’ਚ ਲਗਾਏ ਬੂਟੇ
Ad Position 24
No active advertisement