02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਖੇ ਸਕੂਲੀ ਬੈਗ ਵੰਡ ਸਮਾਗਮ

ਪਠਾਨਕੋਟ, 1 ਅਗਸਤ (ਵਿਨੋਦ)-ਪੰਜਾਬ ਰਾਜ ਤੇ ਪੂਰੇ ਭਾਰਤ ਦਾ ਨਾਂਅ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨ ਵਾਲੇ ਉੱਭਰਦੇ ਅੰਤਰਰਾਸ਼ਟਰੀ ਓਪਨ ਵਾਟਰ ਤੈਰਾਕ ਵੀਨਾਇਕਾ ਮਹਾਜਨ ਦੀ ਇਤਿਹਾਸਕ ਪ੍ਰਾਪਤੀ ਦੀ ਖੁਸ਼ੀ ’ਚ ਰੈਫਰ ਐਨ. ਜੀ.

Ad Position 21
No active advertisement
ਅਜੀਤ ਡੈਸਕ 02-08-2026
ਪਠਾਨਕੋਟ, 1 ਅਗਸਤ (ਵਿਨੋਦ)-ਪੰਜਾਬ ਰਾਜ ਤੇ ਪੂਰੇ ਭਾਰਤ ਦਾ ਨਾਂਅ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨ ਵਾਲੇ ਉੱਭਰਦੇ ਅੰਤਰਰਾਸ਼ਟਰੀ ਓਪਨ ਵਾਟਰ ਤੈਰਾਕ ਵੀਨਾਇਕਾ ਮਹਾਜਨ ਦੀ ਇਤਿਹਾਸਕ ਪ੍ਰਾਪਤੀ ਦੀ ਖੁਸ਼ੀ ’ਚ ਰੈਫਰ ਐਨ.ਜੀ.ਓ. ਵਲੋਂ ਆਪਣੇ ਮੁੱਖ ਦਫ਼ਤਰ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸੰਸਥਾ ਵਲੋਂ ਵਿਨਾਇਕਾ ਮਹਾਜਨ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਇਸ ਖੁਸ਼ੀ ਮੌਕੇ ਵਿਨਾਇਕਾ ਮਹਾਜਨ ਦੇ ਨਾਲ ਉਨ੍ਹਾਂ ਦੇ ਮਾਤਾ ਮੇਘਨਾ ਮਹਾਜਨ ਅਤੇ ਉਨ੍ਹਾਂ ਦੇ ਕੋਚ ਚੰਦਨ ਮਹਾਜਨ ਨਿਵਾਸੀ ਪਠਾਨਕੋਟ ਵੀ ਉਚੇਚੇ ਤੌਰ ‘ਤੇ ਮੌਜੂਦ ਸਨ । ਜਿਨੇਵਾ (ਸਵਿਟਜ਼ਰਲੈਂਡ) ਵਿਖੇ ‘ਲੇਕ ਜਿਨੇਵਾ ਸਵਿਮਿੰਗ ਐਸੋਸੀਏਸ਼ਨ’ ਵਲੋਂ ਕਰਵਾਈ ਗਈ ਪ੍ਰਸਿੱਧ 13 ਕਿੱਲੋਮੀਟਰ ‘ਲੇਕ ਜਨੀਵਾ ਕਲਾਸਿਕ’ ਓਪਨ ਵਾਟਰ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਵਿਨਾਇਕਾ ਨੇ 14 ਦੇਸ਼ਾਂ ਦੇ ਬਿਹਤਰੀਨ ਤੈਰਾਕਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ । ਫਿਲਹਾਲ ਉਹ ਆਗਾਮੀ ‘ਖੇਲੋ ਇੰਡੀਆ’ ਅਤੇ ਐਸ.ਐਫ.ਆਈ. ਦੇ ਰਾਸ਼ਟਰੀ ਮੁਕਾਬਲਿਆਂ ਵਿਚ ਸੋਨ ਤਮਗੇ ਜਿੱਤਣ ਲਈ ਜੀ-ਤੋੜ ਮਿਹਨਤ ਕਰ ਰਹੇ ਹਨ । ਇਸ ਮੌਕੇ ਰੈਫਰ ਐਨ.ਜੀ.ਓ. ਦੇ ਪ੍ਰਧਾਨ ਦੀਪਕ ਗੁਪਤਾ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਪਠਾਨਕੋਟ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਹੋਣਹਾਰ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਹੈ । ਪਿਛਲੇ ਮਹੀਨੇ ਵੀ ਯੂ.ਪੀ.ਐਸ.ਸੀ., ਸੀ.ਡੀ.ਐਸ. ਪ੍ਰੀਖਿਆ ਵਿਚੋਂ ਦੇਸ਼ ਭਰ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਨੌਜਵਾਨ ਜਸਨੂਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ । ਸਮਾਗਮ ਦੌਰਾਨ ਰੈਫਰ ਐਨ.ਜੀ.ਓ. ਦੇ ਪ੍ਰਧਾਨ ਦੀਪਕ ਗੁਪਤਾ, ਸਕੱਤਰ ਐਡਵੋਕੇਟ ਸਵਾਸਤਿਕ, ਐਡਵੋਕੇਟ ਸ਼ੈਲਿੰਦਰ ਰਤਨ ਪਾਲ, ਐਡਵੋਕੇਟ ਪਵਨ ਧੀਮਾਨ, ਦਵਿੰਦਰ ਸਿੰਘ, ਸੌਰਵ ਪਰਿਹਾਰ ਅਤੇ ਗੌਰਵ ਪਰਿਹਾਰ ਨੇ ਵਿਨਾਇਕ ਮਹਾਜਨ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਭਾ ਦਾਸ ਮੰਦਿਰ ਘਰੋਟਾ ਵਿਖੇ ਵਿਆਸ ਪੂਰਨਿਮਾ ਮੌਕੇ ਵਿਸ਼ਵ ਮੰਗਲ ਭਾਵਨਾ ਹਵਨ ਯੱਗ ਆਯੋਜਿਤ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਿਖੇ ਸਕੂਲੀ ਬੈਗ ਵੰਡ ਸਮਾਗਮ
Ad Position 24
No active advertisement