ਸ੍ਰੀ ਗੁਰੂ ਨਾਭਾ ਦਾਸ ਮੰਦਿਰ ਘਰੋਟਾ ਵਿਖੇ ਵਿਆਸ ਪੂਰਨਿਮਾ ਮੌਕੇ ਵਿਸ਼ਵ ਮੰਗਲ ਭਾਵਨਾ ਹਵਨ ਯੱਗ ਆਯੋਜਿਤ
ਘਰੋਟਾ, 1 ਅਗਸਤ (ਸੰਜੀਵ ਗੁਪਤਾ)-ਸ੍ਰੀ ਗੁਰੂ ਨਾਭਾ ਦਾਸ ਮੰਦਿਰ ਘਰੋਟਾ ਵਿਖੇ ਵਿਆਸ ਪੂਰਨਿਮਾ ਦੇ ਪਾਵਨ ਮੌਕੇ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਵਿਸ਼ਵ ਮੰਗਲ ਭਾਵਨਾ ਹਵਨ ਯੱਗ ਕਰਵਾਇਆ ਗਿਆ । ਸਮਾਗਮ ਦੀ ਅਗਵਾਈ ਯਸ਼ਪਾਲ ਭਰਿਆਲ ਨੇ ਕੀਤੀ ।
ਘਰੋਟਾ, 1 ਅਗਸਤ (ਸੰਜੀਵ ਗੁਪਤਾ)-ਸ੍ਰੀ ਗੁਰੂ ਨਾਭਾ ਦਾਸ ਮੰਦਿਰ ਘਰੋਟਾ ਵਿਖੇ ਵਿਆਸ ਪੂਰਨਿਮਾ ਦੇ ਪਾਵਨ ਮੌਕੇ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਵਿਸ਼ਵ ਮੰਗਲ ਭਾਵਨਾ ਹਵਨ ਯੱਗ ਕਰਵਾਇਆ ਗਿਆ । ਸਮਾਗਮ ਦੀ ਅਗਵਾਈ ਯਸ਼ਪਾਲ ਭਰਿਆਲ ਨੇ ਕੀਤੀ । ਉਨ੍ਹਾਂ ਗੁਰੂ ਸ਼ਿਸ਼ ਪਰੰਪਰਾ ’ਤੇ ਚਾਨਣਾ ਪਾਇਆ । ਇਸ ਮੌਕੇ ਭਜਨ ਗਾਇਕਾ ਵੀਨਾ ਅੰਜਾਨ ਨੇ ਮਿੱਠੇ ਭਜਨਾਂ ਦੀ ਪੇਸ਼ਕਾਰੀ ਕਰਕੇ ਸੰਗਤ ਨੂੰ ਭਗਤੀ ਰਸ ’ਚ ਸਰਾਬੋਰ ਕਰ ਦਿੱਤਾ । ਸਮਾਗਮ ਦੌਰਾਨ ਰਮੇਸ਼ ਕੁਮਾਰ, ਵਿਜੇ ਕੁਮਾਰ, ਬੱਬਲੂ, ਪ੍ਰਿੰਸ, ਨਿਰਮਲਾ, ਨਿੰਮੋ ਅਤੇ ਲਾਜਵੰਤੀ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਰਹੇ। ਅੰਤ ’ਚ ਸਰਬੱਤ ਦੇ ਭਲੇ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ ।