06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਖੇਡ ਮੁਕਾਬਲਿਆਂ ’ਚ ਦਯਾਨੰਦ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ * ਅੰਡਰ-14 ਤੇ 17 ਵਾਲੀਬਾਲ ਤੇ ਕਬੱਡੀ ’ਚ ਪਹਿਲਾ ਸਥਾਨ ਹਾਸਲ

ਘਰੋਟਾ, 6 ਅਗਸਤ (ਸੰਜੀਵ ਗੁਪਤਾ)-ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਨਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ । ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ’ਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਉਪਲੱਬਧੀਆਂ ਆਪਣੇ ਨਾਂਅ ਕੀਤੀਆਂ ।

Ad Position 21
No active advertisement
ਅਜੀਤ ਡੈਸਕ 07-08-2026
ਘਰੋਟਾ, 6 ਅਗਸਤ (ਸੰਜੀਵ ਗੁਪਤਾ)-ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਨਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ । ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ’ਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਉਪਲੱਬਧੀਆਂ ਆਪਣੇ ਨਾਂਅ ਕੀਤੀਆਂ । ਅੰਡਰ-14 ਤੇ 17 ਵਾਲੀਬਾਲ (ਲੜਕੇ) ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ । ਜਦਕਿ ਅੰਡਰ-19 ਵਾਲੀਬਾਲ (ਲੜਕੇ) ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਅੰਡਰ-14 ਤੇ 17 ਕਬੱਡੀ (ਲੜਕੇ) ਟੀਮਾਂ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ । ਅੰਡਰ-17 ਕਬੱਡੀ (ਲੜਕੀਆਂ) ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ । ਇਸ ਮਾਣਯੋਗ ਉਪਲੱਬਧੀ ‘ਤੇ ਸਕੂਲ ਦੀ ਵਾਈਸ ਪ੍ਰਿੰਸੀਪਲ ਰੀਟਾ ਸੰਧੂ ਨੇ ਸਾਰੇ ਜੇਤੂ ਖਿਡਾਰੀਆਂ ਤੇ ਖੇਡ ਕੋਚਾਂ ਨੂੰ ਦਿਲੋਂ ਵਧਾਈ ਦਿੱਤੀ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜੀਵਨ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਨੇ ਸੰਮਤੀ ਅਧੀਨ ਪਿੰਡਾਂ ’ਚ ਸੋਲਰ ਲਾਈਟਾਂ ਲਗਾਈਆਂ ਅਗਲੀ ਖ਼ਬਰ ਸੰਨੀ ਲੋਧੀਨੰਗਲ, ਸੁਖਦੇਵ ਸਿੰਘ ਬਾਲੇਵਾਲ, ਸ਼ਰਨਜੀਤ ਸਿੰਘ ਪੱਡਾ, ਮਨਪ੍ਰੀਤ ਸਿੰਘ ਮੰਨੂੰ ਲਖਬੀਰ ਸਿੰਘ ਲੋਧੀਨੰਗਲ ਨੂੰ ਜਿ...
Ad Position 24
No active advertisement