06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਲਾਕ ਸੰਮਤੀ ਮੈਂਬਰ ਨੇ ਸੰਮਤੀ ਅਧੀਨ ਪਿੰਡਾਂ ’ਚ ਸੋਲਰ ਲਾਈਟਾਂ ਲਗਾਈਆਂ

ਊਧਨਵਾਲ, 6 ਅਗਸਤ (ਪਰਗਟ ਸਿੰਘ)-ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ ਨੇ ਆਪਣੀ ਸੰਮਤੀ ਅਧੀਨ ਆਉਂਦੇ ਪਿੰਡ ਕੰਡੀਲਾ ’ਚ ਸਰਪੰਚ ਤਜਿੰਦਰ ਸਿੰਘ ਬੱਬੂ ਨੂੰ ਪੰਜਾਬ ਸਰਕਾਰ ਵਲੋਂ ਆਈਆਂ ਸੋਲਰ ਲਾਇਟਾਂ ਦਿੱਤੀਆਂ ਅਤੇ ਪਿੰਡ ਦੇ ਚੁਫ਼ੇਰੇ ਲਗਵਾਈਆਂ ਗਈਆਂ। ਸੰਮਤੀ ਮੈਂਬਰ ਦਿਲਬਾਗ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਤੇ ਲਿਆ ਕੇ ਰੰਗਲਾ ਪੰਜਾਬ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 07-08-2026
ਊਧਨਵਾਲ, 6 ਅਗਸਤ (ਪਰਗਟ ਸਿੰਘ)-ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ ਨੇ ਆਪਣੀ ਸੰਮਤੀ ਅਧੀਨ ਆਉਂਦੇ ਪਿੰਡ ਕੰਡੀਲਾ ’ਚ ਸਰਪੰਚ ਤਜਿੰਦਰ ਸਿੰਘ ਬੱਬੂ ਨੂੰ ਪੰਜਾਬ ਸਰਕਾਰ ਵਲੋਂ ਆਈਆਂ ਸੋਲਰ ਲਾਇਟਾਂ ਦਿੱਤੀਆਂ ਅਤੇ ਪਿੰਡ ਦੇ ਚੁਫ਼ੇਰੇ ਲਗਵਾਈਆਂ ਗਈਆਂ। ਸੰਮਤੀ ਮੈਂਬਰ ਦਿਲਬਾਗ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਤੇ ਲਿਆ ਕੇ ਰੰਗਲਾ ਪੰਜਾਬ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਮਤੀ ਅਧੀਨ ਜਦੋਂ ਵੀ ਗ੍ਰਾਂਟ ਆਵੇਗੀ ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ। ਸਰਪੰਚ ਤਜਿੰਦਰ ਸਿੰਘ ਬੱਬੂ ਨੇ ਸੰਮਤੀ ਮੈਂਬਰ ਦਿਲਬਾਗ ਸਿੰਘ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਸੋਲਰ ਲਾਇਟਾਂ ਲਗਵਾ ਕੇ ਸਿੱਧ ਕਰ ਦਿੱਤਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ। ਇਸ ਮੌਕੇ ਸੰਮਤੀ ਮੈਂਬਰ ਦਿਲਬਾਗ ਸਿੰਘ, ਸਰਪੰਚ ਤਜਿੰਦਰ ਸਿੰਘ ਬੱਬੂ, ਅਜਮੇਰ ਸਿੰਘ, ਗੁਰਸ਼ੇਰ ਸਿੰਘ, ਸਤਨਾਮ ਸਿੰਘ, ਸਿੰਦਪਾਲ ਸਿੰਘ, ਸੂਬੇਦਾਰ ਖਜਾਨ ਸਿੰਘ, ਹਰਜੀਤ ਸਿੰਘ, ਰਿੱਕੀ ਕਾਹਲੋਂ, ਰਾਜਬੀਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਦੀਪ ਕੁਮਾਰ, ਰਜਿੰਦਰ ਸਿੰਘ ਹਰਦੋਝੰਡੇ, ਜਤਿੰਦਰ ਸਿੰਘ ਮੱਲੂਦੁਆਰਾ ਰਵੀਕਰਨ ਸਿੰਘ ਕਾਹਲੋਂ ਨੂੰ ਭਾਜਪਾ ਦਾ ਉਪ ਪ੍ਰਧਾਨ... ਅਗਲੀ ਖ਼ਬਰ ਪੰਜਾਬ ਖੇਡ ਮੁਕਾਬਲਿਆਂ ’ਚ ਦਯਾਨੰਦ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ * ਅੰਡਰ-14 ਤੇ 17 ਵਾਲੀਬਾਲ ਤੇ ਕਬੱ...
Ad Position 24
No active advertisement