12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਐਸ. ਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਸੂਚੀ ’ਚ ਦਰਜ ਕਰਵਾਇਆ ਨਾਮ

ਗੁਰਦਾਸਪੁਰ, 11 ਅਗਸਤ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ. ਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.

Ad Position 21
No active advertisement
ਅਜੀਤ ਡੈਸਕ 12-08-2026
ਗੁਰਦਾਸਪੁਰ, 11 ਅਗਸਤ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਐੱਸ.ਸੀ ਛੇਵੇਂ ਸਮੈਸਟਰ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਦੱਸਿਆ ਕਿ ਬੀ.ਐੱਸ.ਸੀ ਛੇਵੇਂ ਸਮੈਸਟਰ (ਮੈਡੀਕਲ) ਵਿਚ ਸ਼ੀਤਲ ਸ਼ਰਮਾ ਨੇ 8.52 ਸੀ.ਜੀ.ਪੀ.ਏ ਨਾਲ ਯੂਨੀਵਰਸਿਟੀ ਮੈਰਿਟ ਸੂਚੀ ਵਿਚ ਚੌਥਾ ਸਥਾਨ, (ਨਾਨ-ਮੈਡੀਕਲ) ਵਿਚ ਮਹਿਕ ਅਗਰਵਾਲ ਨੇ 8.44 ਸੀ.ਜੀ.ਪੀ.ਏ ਨਾਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸੱਤਵਾਂ ਸਥਾਨ, ਮਿਤਾਂਸ਼ੀ ਅਗਰਵਾਲ ਨੇ 8.32 ਸੀ.ਜੀ.ਪੀ.ਏ ਤੇ ਅਮਨਦੀਪ ਕੌਰ ਨੇ 8.12 ਸੀ.ਜੀ.ਪੀ.ਏ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਬੀ.ਐੱਸ.ਸੀ. ਛੇਵੇਂ ਸਮੈਸਟਰ (ਮੈਡੀਕਲ) ਵਿਚ ਜੀਆ ਨੇ 7.81 ਸੀ.ਜੀ.ਪੀ.ਏ ਅਤੇ ਨੰਦਨੀ ਨੇ 7.61 ਸੀ.ਜੀ.ਪੀ.ਏ ਸਕੋਰ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਨੇ ਸਾਇੰਸ ਵਿਭਾਗ ਦੇ ਮੁਖੀ ਗੁਰਦੀਪ ਕੌਰ, ਗਣਿਤ ਵਿਭਾਗ ਦੇ ਮੁਖੀ ਸਵਿਤਾ ਨੰਦਾ ਅਤੇ ਸਮੂਹ ਫੈਕਲਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਦੀ ਇਹ ਉਪਲਬਧੀ ਉਨ੍ਹਾਂ ਦੀ ਮਿਹਨਤ, ਲਗਨ ਤੇ ਅਧਿਆਪਕਾਂ ਦੀ ਸਮਰਪਿਤ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸੰਭਵ ਮੌਕਾ ਪ੍ਰਦਾਨ ਕਰਦਾ ਹੈ। ਕਾਲਜ ਦੇ ਪ੍ਰਧਾਨ ਵੈਸ਼ਾਲੀ ਸ਼ਰਮਾ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਵਿਦਿਆਰਥਣਾਂ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਜਨਰਲ ਸਕੱਤਰ ਡਾ: ਪੀ.ਕੇ. ਬਜਾਜ ਨੇ ਵੀ ਵਿਦਿਆਰਥਣਾਂ ਤੇ ਸਾਇੰਸ ਵਿਭਾਗ ਦੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸ਼ਾਨਦਾਰ ਨਤੀਜੇ ਸੰਸਥਾ ਦੀ ਅਕਾਦਮਿਕ ਉੱਤਮਤਾ ਤੇ ਗੁਣਵੱਤਾਪੂਰਨ ਸਿੱਖਿਆ ਦਾ ਪ੍ਰਮਾਣ ਹਨ। ਉਨ੍ਹਾਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਕੰਵਲਪ੍ਰੀਤ ਸਿੰਘ ਕਾਕੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਨਰਲ ਸਕੱਤਰ ਬਣਨ ’ਤੇ ਸਨਮਾਨਿਤ ਕੀਤਾ ਕਾਕੀ ਅਤੇ ਸਾਥੀਆਂ... ਅਗਲੀ ਖ਼ਬਰ ਦਿਲ ਦਾ ਦੌਰਾ ਪੈਣ ਕਾਰਨ ਏ. ਐਸ. ਆਈ. ਜਗਰੂਪ ਸਿੰਘ ਦਾ ਦਿਹਾਂਤ
Ad Position 24