13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੋਲਡਨ ਕਾਲਜ ਆਫ਼ ਐਜੂਕੇਸ਼ਨ ਦਾ ਬੀ. ਐੱਡ ਸਮੈਸਟਰ-2 ਦਾ ਨਤੀਜਾ ਸ਼ਾਨਦਾਰ ਰਿਹਾ ਮੁਸਕਾਨ ਨੇ 80 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ

ਗੁਰਦਾਸਪੁਰ, 11 ਅਗਸਤ (ਪੰਕਜ ਸ਼ਰਮਾ)-ਗੋਲਡਨ ਕਾਲਜ ਆਫ਼ ਐਜੂਕੇਸ਼ਨ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਬੀ. ਐਡ ਸਮੈਸਟਰ-2 ਦਾ ਨਤੀਜਾ ਸ਼ਾਨਦਾਰ ਰਿਹਾ।

Ad Position 21
No active advertisement
ਗੋਲਡਨ ਕਾਲਜ ਆਫ਼ ਐਜੂਕੇਸ਼ਨ ਦੇ ਅੱਵਲ ਵਿਦਿਆਰਥੀ। 12-08-2026
ਗੁਰਦਾਸਪੁਰ, 11 ਅਗਸਤ (ਪੰਕਜ ਸ਼ਰਮਾ)-ਗੋਲਡਨ ਕਾਲਜ ਆਫ਼ ਐਜੂਕੇਸ਼ਨ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਬੀ.ਐਡ ਸਮੈਸਟਰ-2 ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਹੋਏ ਪਾਸ ਹੋਏ। ਵਿਦਿਆਰਥਣ ਮੁਸਕਾਨ ਨੇ 80 ਫ਼ੀਸਦੀ ਅੰਕ ਲੈ ਕੇ ਪਹਿਲਾ, ਜਦਕਿ ਹਰਮਨਪ੍ਰੀਤ ਕੌਰ, ਮਾਨਸੀ, ਜਸ਼ਨਦੀਪ ਕੌਰ ਅਤੇ ਦੇਵਾਂਸ਼ੀ ਨੇ 79 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਕਰਮਜੀਤ ਕੌਰ ਨੇ 77 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਹਮੇਸ਼ਾ ਚੰਗੇ ਨਤੀਜਿਆਂ ਲਈ ਸਮਾਜ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਦੇ ਨਾਲ-ਨਾਲ ਕਾਲਜ ਵਿਚ ਕਾਰਜਸ਼ੀਲ ਬੇਹੱਦ ਤਜਰਬੇਕਾਰ ਤੇ ਮਿਹਨਤੀ ਅਧਿਆਪਕਾਂ ਕਾਰਨ ਹਰ ਸਾਲ ਵਿਦਿਆਰਥੀ ਹੋਰਨਾਂ ਕਾਲਜਾਂ ਦੀ ਤੁਲਨਾ ਵਿਚ ਚੰਗੀ ਪ੍ਰਤੀਸ਼ਤਤਾ ਨਾਲ ਅੰਕ ਲੈ ਕੇ ਪਾਸ ਹੁੰਦੇ ਹਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਸੁਰਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿਚ ਬੀ.ਐੱਡ ਕਰ ਰਹੇ ਹੋਰ ਸਾਰੇ ਵਿਦਿਆਰਥੀ ਵੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ, ਜਿਨ੍ਹਾਂ ਵਿਚ ਰਵਨੀਤ ਕੌਰ, ਕ੍ਰਿਤਿਕਾ ਮਹਾਜਨ, ਚਾਹਤ ਗੰਡੋਤਰਾ, ਮਾਨਵੀ ਸ਼ਰਮਾ, ਕਿਰਨਦੀਪ ਕੌਰ, ਪ੍ਰੇਰਣਾ, ਸ਼੍ਰੇਆ, ਪਾਇਲ, ਰਾਘਵੀ ਅਤੇ ਹਰਲੀਨ ਕੌਰ ਵੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਬੀ. ਐਮ. ਐਸ. ਐਮ ਗਰੁੱਪ ਪੁਰਾਣਾ ਸ਼ਾਲਾ ਦਾ ਬੀ.ਐੱਡ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਲੋਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ-ਭਿੱਲਾ ਕੋਟਲੀ
Ad Position 24