ਵੁੱਡਸਟਾਕ ਪਬਲਿਕ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ
ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਵਿਚ ਰੰਗਾਂ, ਉਤਸ਼ਾਹ ਤੇ ਰਵਾਇਤੀ ਰੌਣਕ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਡਾ.
ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਵਿਚ ਰੰਗਾਂ, ਉਤਸ਼ਾਹ ਤੇ ਰਵਾਇਤੀ ਰੌਣਕ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਤੇ ਵਿੱਦਿਅਕ ਡਾਇਰੈਕਟਰ ਸ਼੍ਰੀਮਤੀ ਵਸੁਧਾ ਸ਼ਰਮਾ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਮੌਕੇ ਅਧਿਆਪਕ ਤੇ ਵਿਦਿਆਰਥੀ ਵੀ ਉਤਸ਼ਾਹ ਨਾਲ ਸ਼ਾਮਲ ਹੋਏ। ਇਸ ਦੌਰਾਨ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਮਨਮੋਹਕ ਝਲਕ ਪੇਸ਼ ਕੀਤੀ ਗਈ। ਸਮੂਹ ਗੀਤ, ਕਵਿਤਾ, ਲੜਕੀਆਂ ਦਾ ਨਾਚ ਤੇ ਸੋਲੋ ਗੀਤ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਰਵਾਇਤੀ ਗਿੱਧੇ ਨੇ ਸਮਾਗਮ ’ਚ ਖੁਸ਼ੀ, ਜੋਸ਼ ਤੇ ਉਤਸ਼ਾਹ ਭਰ ਦਿੱਤਾ। ਚੇਅਰਪਰਸਨ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਪਰੰਤ ਡਾਇਰੈਕਟਰ ਅਕੈਡਮਿਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦਾ ਸਮਾਪਨ ਸੱਭਿਆਚਾਰ, ਸਾਂਝ, ਖੁਸ਼ੀ ਤੇ ਨਾਰੀ ਸ਼ਕਤੀ ਦੀ ਭਾਵਨਾ ਨਾਲ ਹੋਇਆ ਅਤੇ ਤੀਜ ਦੀਆਂ ਰਵਾਇਤਾਂ ਨੂੰ ਜੀਵੰਤ ਰੱਖਣ ਦਾ ਸੁੰਦਰ ਸੰਦੇਸ਼ ਦਿੱਤਾ ਗਿਆ।